Video: ਬੱਚੇ ਨੂੰ ਦੇਖੇ ਬਿਨ੍ਹਾਂ ਹੀ ਦੁਨੀਆ ਤੋਂ ਚਲੇ ਗਏ ਐਕਟਰ ਚਿਰੰਜੀਵੀ, ਪ੍ਰੈਗਨੇਂਟ ਪਤਨੀ ਦਾ ਰੋ-ਰੋ ਬੁਰਾ ਹਾਲ
ਏਬੀਪੀ ਸਾਂਝਾ | 09 Jun 2020 12:26 PM (IST)
ਕੰਨੜ ਅਦਾਕਾਰ ਚਿਰੰਜੀਵੀ ਸਰਜਾ ਨੇ ਸਿਰਫ 39 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮੁੰਬਈ: ਕੰਨੜ ਅਦਾਕਾਰ ਚਿਰੰਜੀਵੀ ਸਰਜਾ ਨੇ ਸਿਰਫ 39 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਚਿਰੰਜੀਵੀ ਨੇ ਸ਼ਨੀਵਾਰ ਨੂੰ ਛਾਤੀ ਵਿੱਚ ਦਰਦ ਮਹਿਸੂਸ ਕੀਤਾ। ਇਸ ਤੋਂ ਇਲਾਵਾ ਉਸ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਆਈ। ਚਿਰੰਜੀਵੀ ਨੂੰ 7 ਜੂਨ ਐਤਵਾਰ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸ ਨੂੰ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਦਾਕਾਰ ਨੇ ਇਸ ਹਸਪਤਾਲ ਵਿੱਚ ਹੀ ਆਖਰੀ ਸਾਹ ਲਏ। ਪਰਿਵਾਰ ਸਮੇਤ ਫਿਲਮ ਇੰਡਸਟਰੀ ਉਨ੍ਹਾਂ ਦੀ ਮੌਤ ਕਾਰਨ ਸਦਮੇ ਵਿੱਚ ਹੈ, ਪਰ ਆਪਣੀ ਪਤਨੀ ਨੂੰ ਇਸ ਦਾ ਦੋਹਰਾ ਸਦਮਾ ਲਗਾ ਹੈ। ਦਰਅਸਲ, ਚਿਰੰਜੀਵੀ ਸਰਜਾ ਦੀ ਪਤਨੀ ਮੇਘਨਾ ਰਾਜ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਟਾਈਮਜ਼ ਆਫ ਇੰਡੀਆ ਦੀ ਖ਼ਬਰਾਂ ਅਨੁਸਾਰ ਮੇਘਨਾ ਅਤੇ ਚਿਰੰਜੀਵੀ ਕੁਝ ਸਮੇਂ ਲਈ ਆਪਣੇ ਪ੍ਰਸ਼ੰਸਕਾਂ ਨਾਲ ਇਸ ਖੁਸ਼ੀ ਨੂੰ ਸਾਂਝਾ ਕਰਨ ਵਾਲੇ ਸੀ। ਹਾਲਾਂਕਿ, ਇੰਡਸਟਰੀ ਵਿੱਚ ਕੁਝ ਖਾਸ ਲੋਕ ਪ੍ਰੈਗਨੈਂਨਸੀ ਬਾਰੇ ਜਾਣਦੇ ਹਨ। ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਚਿਰੰਜੀਵੀ ਆਪਣੀ ਪਤਨੀ ਮੇਘਨਾ ਨਾਲ ਲੋਕ ਸਭਾ ਮੈਂਬਰ ਸੁਮਨਲਤਾ ਅੰਬਰੀਸ਼ ਦੇ ਘਰ ਵੀ ਗਏ ਸੀ। ਜਿੱਥੇ ਉਨ੍ਹਾਂ ਮੇਘਨਾ ਦੇ ਗਰਭਵਤੀ ਹੋਣ ਬਾਰੇ ਦੱਸਿਆ ਸੀ। ਦਿੱਗਜ ਅਭਿਨੇਤਰੀ ਅਤੇ ਰਾਜਨੇਤਾ ਥਾਰਾ ਨੇ ਵੀ ਬੱਚੇ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਅਜਿਹਾ ਲਗਦਾ ਹੈ ਕਿ ਚੀਰੂ ਨੇ ਉਸ ਨੂੰ ਨਹੀਂ ਛੱਡਿਆ, ਉਹ ਜਲਦੀ ਹੀ ਇਸ ਬੱਚੇ ਦੇ ਰੂਪ 'ਚ ਵਾਪਸ ਆ ਜਾਵੇਗਾ. ਤੁਹਾਨੂੰ ਦੱਸ ਦਈਏ ਕਿ ਲਗਭਗ 10 ਸਾਲ ਇਕ ਦੂਜੇ ਨਾਲ ਡੇਟਿੰਗ ਕਰਨ ਤੋਂ ਬਾਅਦ ਮੇਘਨਾ ਰਾਜ ਤੇ ਚਿਰੰਜੀਵ ਸਰਜਾ ਨੇ ਦੋ ਸਾਲ ਪਹਿਲਾਂ ਯਾਨੀ ਸਾਲ 2018 ‘ਚ ਹੀ ਵਿਆਹ ਕਰਵਾਇਆ ਸੀ।