ਚੰਡੀਗੜ੍ਹ: ਕੇਂਦਰ ਸਰਕਾਰ ਤੋਂ ਸ਼ਰਾਬ ਵੇਚਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਕਈ ਸੂਬਿਆਂ 'ਚ ਸ਼ਰਾਬ ਦੀ ਵਿਕਣੀ ਸ਼ੁਰੂ ਹੋਈ। ਕੇਂਦਰ ਦੀਆਂ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਅੱਠ ਮਈ ਨੂੰ ਪੰਜਾਬ 'ਚ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਸੀ। ਇੱਕ ਮਹੀਨੇ ਬਾਅਦ ਹੁਣ ਸ਼ਰਾਬ ਦੀ ਵਿਕਰੀ ਦਾ ਅੰਕੜਾ ਵੀ ਸਾਹਮਣੇ ਆਇਆ ਹੈ।
ਜ਼ਿਆਦਾਤਰ ਸ਼ਰਾਬ ਦੀ ਵਿਕਰੀ ਪੇਂਡੂ ਖੇਤਰਾਂ ਵਿੱਚ ਹੋਈ। ਸ਼ਹਿਰੀ ਖੇਤਰਾਂ ‘ਚ ਵਿਕਰੀ ਘੱਟ ਸੀ। ਸਭ ਤੋਂ ਵੱਧ ਪ੍ਰਭਾਅ ਲੁਧਿਆਣਾ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ ਫੋਕਲ ਪੁਆਇੰਟ ਵਿਖੇ ਵੇਖਣ ਨੂੰ ਮਿਲਿਆ। ਇੱਥੇ ਸ਼ਰਾਬ ਦੀ ਵਿਕਰੀ ਪਹਿਲਾਂ ਨਾਲੋਂ ਘੱਟ ਰਹੀ। ਸਰਕਾਰ ਨੂੰ ਇਸ ਮਹੀਨੇ ਆਪਣੇ ਅੰਦਾਜ਼ਨ 15 ਤੋਂ 17 ਫੀਸਦ ਮਾਲੀਆ ਸ਼ਰਾਬ ਤੋਂ ਘੱਟ ਮਿਲਿਆ ਹੈ।
ਹਰ ਮਹੀਨੇ ਸਰਕਾਰ ਨੂੰ ਸ਼ਰਾਬ ਤੋਂ ਤਕਰੀਬਨ 500 ਕਰੋੜ ਦਾ ਮਾਲੀਆ ਮਿਲਦਾ ਹੈ, ਇਸ ਹਿਸਾਬ ਨਾਲ ਸਰਕਾਰ ਨੂੰ ਇਸ ਮਹੀਨੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਠੇਕਿਆਂ ਰਾਹੀਂ ਤਕਰੀਬਨ 430 ਕਰੋੜ ਦਾ ਮਾਲੀਆ ਮਿਲੇਗਾ। ਸ਼ਰਾਬ ਦੀ ਵਿਕਰੀ ਵਿਚ ਲੁਧਿਆਣਾ ਸਭ ਤੋਂ ਅੱਗੇ ਹੈ ਤੇ ਤਰਨ ਤਾਰਨ ਵਿਚ ਸਭ ਤੋਂ ਘੱਟ ਸ਼ਰਾਬ ਦੀ ਖਪਤ ਹੈ।
ਲੁਧਿਆਣਾ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ ਆਦਿ ਤੋਂ ਲੇਬਰ ਚਲੇ ਗਈ ਹੈ, ਇਸ ਲਈ ਸ਼ਰਾਬ ਦੀ ਵਿਕਰੀ ਘੱਟ ਗਈ ਹੈ। ਸੂਬਾ ਸਰਕਾਰ ਨੇ ਠੇਕੇਦਾਰੀ ਕਾਰਨ ਠੇਕੇਦਾਰਾਂ ਲਈ ਸ਼ਰਾਬ, ਬੀਅਰ ਤੇ ਦੇਸੀ ਸ਼ਰਾਬ ਦੇ ਕੋਟੇ ਨੂੰ 10 ਫੀਸਦ ਘਟਾ ਦਿੱਤਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਮਾਲੀਆ ਘਟਣ ਦਾ ਇਹ ਇੱਕ ਵੱਡਾ ਕਾਰਨ ਹੈ। ਦੱਸ ਦੇਈਏ ਕਿ ਪੰਜਾਬ ਦੀ ਕੁੱਲ ਆਬਾਦੀ ਤਿੰਨ ਕਰੋੜ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸ਼ਰਾਬ ਡੱਕਾਰਣ ਦੇ ਮਾਮਲੇ ‘ਚ ਪੰਜਾਬੀ ਨਿਕਲੇ ਅੱਗੇ, 3 ਕਰੋੜ ਆਬਾਦੀ ਵਾਲੇ ਸੂਬੇ 'ਚ ਮਹੀਨੇ 'ਚ ਵਿਕੀ ਕਰੋੜਾਂ ਦੀ ਸ਼ਰਾਬ
ਏਬੀਪੀ ਸਾਂਝਾ
Updated at:
09 Jun 2020 10:48 AM (IST)
ਪੰਜਾਬ ਵਿੱਚ ਸ਼ਰਾਬ ਦੀ ਵਿਕਰੀ 8 ਮਈ ਤੋਂ 8 ਜੂਨ ਤੱਕ 700 ਕਰੋੜ ਰੁਪਏ ਰਹੀ। ਸਰਕਾਰ ਨੇ ਪਹਿਲਾਂ ਸ਼ਰਾਬ ਨੂੰ ਆਨਲਾਈਨ ਵੇਚਣ ਦਾ ਫ਼ੈਸਲਾ ਕੀਤਾ ਸੀ, ਪਰ ਸ਼ਰਾਬ ਦੇ ਠੇਕੇਦਾਰ ਇਸ ਨਾਲ ਸਹਿਮਤ ਨਹੀਂ ਹੋਏ ਤੇ ਕਈ ਮੀਟਿੰਗਾਂ ਤੋਂ ਬਾਅਦ 8 ਮਈ ਨੂੰ ਠੇਕੇ ਖੋਲ੍ਹ ਦਿੱਤੇ ਗਏ।
ਸੰਕੇਤਕ ਤਸਵੀਰ
- - - - - - - - - Advertisement - - - - - - - - -