Vijay Varma At Golden Temple: ਅਭਿਨੇਤਾ ਵਿਜੇ ਵਰਮਾ ਇਸ ਸਮੇਂ OTT ਪਲੇਟਫਾਰਮ 'ਤੇ ਛਾਇਆ ਹੋਇਆ ਹੈ। ਅਦਾਕਾਰ ਕਈ ਵੈੱਬ ਸੀਰੀਜ਼ 'ਚ ਕੰਮ ਕਰ ਰਿਹਾ ਹੈ। ਦਰਸ਼ਕ ਵੀ ਉਸ ਦੀ ਅਦਾਕਾਰੀ ਦੀ ਤਾਰੀਫ ਕਰ ਰਹੇ ਹਨ। ਵਿਜੇ ਨੂੰ ਇਕ ਤੋਂ ਬਾਅਦ ਇਕ ਪ੍ਰੋਜੈਕਟ ਮਿਲ ਰਹੇ ਹਨ। ਅਭਿਨੇਤਾ ਜਲਦ ਹੀ ਇਕ ਹੋਰ ਫਿਲਮ 'ਚ ਨਜ਼ਰ ਆਉਣ ਵਾਲਾ ਹੈ। ਇਹ ਫਿਲਮ 'ਉਲ ਜਲੂਲ ਇਸ਼ਕ' ਹੈ। ਇਸ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਰਹੀ ਹੈ। ਪਰ ਇਸ ਤੋਂ ਪਹਿਲਾਂ ਵਿਜੇ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਹੈ। ਜਿਸ ਦੀਆਂ ਕੁਝ ਤਸਵੀਰਾਂ ਅਦਾਕਾਰ ਨੇ ਸ਼ੇਅਰ ਕੀਤੀਆਂ ਹਨ।


ਇਹ ਵੀ ਪੜ੍ਹੋ: ਗਾਇਕ ਜੈਜ਼ੀ ਬੀ ਤੇ ਕਰਨ ਔਜਲਾ ਕਰਨਗੇ ਧਮਾਕਾ? ਦੋਵੇਂ ਸਿੰਗਰਾਂ ਦੀ ਤਸਵੀਰ ਨੇ ਮਚਾਇਆ ਤਹਿਲਕਾ, ਜਲਦ ਕੱਢਣਗੇ ਗੀਤ?


ਵਿਜੇ ਵਰਮਾ ਨੇ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ
ਵਿਜੇ ਵਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਰਸ਼ਨ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ, ਅਭਿਨੇਤਾ ਆਪਣੇ ਸਿਰ 'ਤੇ ਰੁਮਾਲ ਬੰਨ੍ਹ ਕੇ ਹਰਿਮੰਦਰ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਦੂਜੀ ਫੋਟੋ 'ਚ ਉਨ੍ਹਾਂ ਦੀ ਫਿਲਮ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ। ਅਗਲੀ ਫੋਟੋ 'ਚ ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਚੱਲਦੀ ਨਜ਼ਰ ਆ ਰਹੀ ਹੈ।









ਗਰਲਫਰੈਂਡ ਤਮੰਨਾ ਭਾਟੀਆ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ
ਇਸ ਫੋਟੋ ਨੂੰ ਪੋਸਟ ਕਰਦੇ ਹੋਏ ਅਭਿਨੇਤਾ ਨੇ ਕੈਪਸ਼ਨ 'ਚ ਲਿਖਿਆ- ਨਵੀਂ ਸ਼ੁਰੂਆਤ ਲਈ ਬਹੁਤ ਸਾਰੀਆਂ ਅਸੀਸਾਂ ਦੀ ਲੋੜ ਹੈ। ਸਾਡੀ ਕਹਾਣੀ ਸਾਨੂੰ ਅੰਮ੍ਰਿਤਸਰ ਲੈ ਆਈ ਅਤੇ ਸਾਨੂੰ ਮਹਾਨ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਦਿੱਤਾ... 2024 ਸਾਡੇ ਲਈ ਅਰਦਾਸਾਂ, ਪਿਆਰ ਅਤੇ ਕਵਿਤਾ ਨਾਲ ਸ਼ੁਰੂ ਹੋਇਆ... ਉਲ ਜਲੂਲ ਇਸ਼ਕ। ਹੁਣ ਵਿਜੇ ਵਰਮਾ ਦੇ ਇਸ ਪੋਸਟ 'ਤੇ ਉਸਦੀ ਗਰਲਫਰੈਂਡ ਤਮੰਨਾ ਭਾਟੀਆ ਨੇ ਕਮੈਂਟ ਕੀਤਾ ਹੈ। ਅਭਿਨੇਤਾ ਦੀ ਫੋਟੋ 'ਤੇ ਕਮੈਂਟ ਕਰਦੇ ਹੋਏ ਤਮੰਨਾ ਨੇ ਲਿਖਿਆ- 'ਬਹੁਤ ਪਿਆਰਾ।


ਤੁਹਾਨੂੰ ਦੱਸ ਦੇਈਏ ਕਿ ਵਿਜੇ ਦੀ ਫਿਲਮ ਉਲ ਜਲੂਲ ਇਸ਼ਕ ਦੀ ਸ਼ੂਟਿੰਗ ਅੰਮ੍ਰਿਤਸਰ 'ਚ ਹੀ ਹੋ ਰਹੀ ਹੈ। ਇੱਥੇ ਪਹੁੰਚਣ ਤੋਂ ਬਾਅਦ ਅਦਾਕਾਰਾ ਦੇ ਨਾਲ ਪੂਰੀ ਟੀਮ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਇਸ ਤੋਂ ਬਾਅਦ ਆਪਣੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ। ਵਿਜੇ ਤੋਂ ਇਲਾਵਾ ਇਸ ਫਿਲਮ 'ਚ ਨਸੀਰੂਦੀਨ ਸ਼ਾਹ, ਫਾਤਿਮਾ ਸਨਾ ਸ਼ੇਖ, ਸ਼ਾਰੀਬ ਹਾਸ਼ਮੀ ਵਰਗੇ ਕਲਾਕਾਰ ਨਜ਼ਰ ਆਉਣਗੇ। ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਨਹੀਂ ਕੀਤਾ ਗਿਆ ਹੈ। 


ਇਹ ਵੀ ਪੜ੍ਹੋ: ਅੰਕਿਤਾ ਲੋਖੰਡੇ ਦੇ ਘਰ ਵਧਿਆ ਕਲੇਸ਼, ਸੱਸ ਬੋਲੀ- 'ਸਾਨੂੰ ਤਾਂ ਪਹਿਲਾਂ ਨਹੀਂ ਸੀ ਪਸੰਦ', ਮਾਂ ਦੇ ਗਲ ਲੱਗ ਖੂਬ ਰੋਈ ਅਦਾਕਾਰਾ