Ram Mandir Inauguration: ਅਯੁੱਧਿਆ 'ਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਸ਼ਮੂਲੀਅਤ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਖਤਮ ਹੋ ਗਈਆਂ ਹਨ। ਕਾਂਗਰਸ ਪਾਰਟੀ ਨੇ ਇਸ ਪੂਰੇ ਪ੍ਰੋਗਰਾਮ ਨੂੰ ਆਰ.ਐਸ.ਐਸ. ਅਤੇ ਭਾਜਪਾ ਦਾ ਈਵੈਂਟ ਕਹਿ ਕੇ ਪਾਸਾ ਵੱਟ ਲਿਆ ਹੈ।


ਕਾਂਗਰਸ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਪ੍ਰੋਗਰਾਮ 'ਚ ਨਾ ਤਾਂ ਸੋਨੀਆ ਗਾਂਧੀ ਅਤੇ ਨਾ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਵੀ ਹਿੱਸਾ ਨਹੀਂ ਲੈਣਗੇ। ਇਨ੍ਹਾਂ ਆਗੂਆਂ ਨੇ ਰਾਮ ਮੰਦਰ ਦੀ ਪਵਿੱਤਰਤਾ ਸਬੰਧੀ ਦਿੱਤੇ ਸੱਦੇ ਨੂੰ ਠੁਕਰਾ ਦਿੱਤਾ ਹੈ।


ਇਹ ਵੀ ਪੜ੍ਹੋ: First visuals of Swarn dwar : ਰਾਮ ਮੰਦਿਰ ‘ਚ ਲੱਗਿਆ ਸੋਨੇ ਦਾ ਦਰਵਾਜਾ, ਪਹਿਲੀ ਤਸਵੀਰ ਆਈ ਸਾਹਮਣੇ




ਕਾਂਗਰਸ ਨੇ ਕੀ ਕਿਹਾ?


ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ''ਪਿਛਲੇ ਮਹੀਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ 'ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਲਈ ਸੱਦਾ ਮਿਲਿਆ ਸੀ। ਕਰੋੜਾਂ ਭਾਰਤੀ ਭਗਵਾਨ ਰਾਮ ਦੀ ਪੂਜਾ ਕਰਦੇ ਹਨ। ਧਰਮ ਮਨੁੱਖ ਦਾ ਨਿੱਜੀ ਮਾਮਲਾ ਰਿਹਾ ਹੈ, ਪਰ ਪਿਛਲੇ ਸਾਲਾਂ ਤੋਂ ਭਾਜਪਾ ਅਤੇ ਆਰਐਸਐਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਇੱਕ ਸਿਆਸੀ ਪ੍ਰੋਜੈਕਟ ਬਣਾ ਦਿੱਤਾ ਹੈ।


ਉਨ੍ਹਾਂ ਅੱਗੇ ਕਿਹਾ, “ਇਹ ਸਪੱਸ਼ਟ ਹੈ ਕਿ ਅੱਧੇ ਬਣੇ ਮੰਦਰ ਦਾ ਉਦਘਾਟਨ ਸਿਰਫ਼ ਚੋਣਾਂ ਦਾ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ। ਮਾਣਯੋਗ ਸੁਪਰੀਮ ਕੋਰਟ 2019 ਦੇ ਫੈਸਲੇ ਨੂੰ ਪ੍ਰਵਾਨ ਕਰਦਿਆਂ ਹੋਇਆਂ ਅਤੇ ਲੋਕਾਂ ਦੇ ਵਿਸ਼ਵਾਸ ਦਾ ਸਤਿਕਾਰ ਕਰਦਿਆਂ ਹੋਇਆਂ, ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਅਧੀਰ ਰੰਜਨ ਚੌਧਰੀ ਨੇ ਇਸ ਸਮਾਗਮ ਲਈ ਭਾਜਪਾ ਅਤੇ ਆਰਐਸਐਸ ਦੇ ਸੱਦੇ ਨੂੰ ਆਦਰਪੂਰਵਕ ਅਸਵੀਕਾਰ ਕੀਤਾ ਹੈ।


ਦਰਅਸਲ, 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਪ੍ਰਾਣ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਸਮੇਤ 6 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ।


ਇਹ ਵੀ ਪੜ੍ਹੋ: India Maldives Row: ਭਾਰਤ-ਮਾਲਦੀਵ ਤਣਾਅ ‘ਚ ਚੀਨ ਦੀ ਹੋਈ ਐਂਟਰੀ, ਕਿਹਾ- ਨਵੀਂ ਦਿੱਲੀ ਨੂੰ ਅਸਵੀਕਾਰ ਕਰਨ ਲਈ ਨਹੀਂ ਕਿਹਾ