First visuals of Swarn dwar : ਅਯੁੱਧਿਆ ਰਾਮ ਮੰਦਰ ਵਿੱਚ ਅੱਜ ਪਹਿਲਾ ਦਰਵਾਜ਼ਾ ਲਗਾਇਆ ਗਿਆ। ਭਗਵਾਨ ਰਾਮ ਦੇ ਦਰਬਾਰ ਵਿੱਚ ਸੋਨੇ ਦਾ ਦਰਵਾਜ਼ਾ ਲਗਾਇਆ ਗਿਆ ਹੈ। ਜਿਸ ਦੀ ਕੀਮਤ ਕਰੋੜਾਂ ਰੁਪਏ ਹੈ। ਇਸੇ ਤਰ੍ਹਾਂ 13 ਹੋਰ ਦਰਵਾਜ਼ੇ ਲਗਾਏ ਜਾਣਗੇ।


ਇਹ ਵੀ ਪੜ੍ਹੋ: Ram Mandir Opening: 22 ਜਨਵਰੀ ਨੂੰ ਇਸ ਸੂਬੇ ‘ਚ ਸਕੂਲ-ਕਾਲਜਾਂ ਦੀ ਹੋਵੇਗੀ ਛੁੱਟੀ, ਰਹੇਗਾ ਡ੍ਰਾਈ ਡੇ


ਕੀ ਹੈ ਦਰਵਾਜੇ ਦੀ ਖਾਸੀਅਤ


ਰਾਮ ਮੰਦਰ ਦੇ ਪਹਿਲੇ ਦਰਵਾਜ਼ੇ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿੱਚ ਦਰਵਾਜ਼ੇ ਦੇ ਵਿਚਕਾਰਲੇ ਪੈਨਲ ਵਿੱਚ ਦੋ ਹਾਥੀਆਂ ਦੀ ਤਸਵੀਰ ਦਿਖਾਈ ਦੇ ਰਹੀ ਹੈ। ਜੋ ਸਵਾਗਤ ਦੇ ਮੂਡ ਵਿੱਚ ਹਨ। ਇਸ ਦੇ ਉਪਰਲੇ ਹਿੱਸੇ ਵਿਚ ਮਹਿਲ ਵਰਗੀ ਸ਼ਕਲ ਹੈ ਜਿਸ ਵਿਚ ਦੋ ਨੌਕਰ ਹੱਥ ਜੋੜ ਕੇ ਖੜ੍ਹੇ ਹਨ। ਦਰਵਾਜ਼ੇ ਦੇ ਹੇਠਾਂ ਚਾਰ ਚੌਕਾਂ ਵਿੱਚ ਬਣੀਆਂ ਸੁੰਦਰ ਕਲਾਕ੍ਰਿਤੀਆਂ ਹਨ ਜੋ ਬਹੁਤ ਹੀ ਸੋਹਣੀਆਂ ਹਨ।


ਦੱਸ ਦਈਏ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ-ਪ੍ਰਤੀਸ਼ਠਾ 22 ਜਨਵਰੀ ਨੂੰ ਹੋਵੇਗੀ। ਇਸ ਦਿਨ ਪੀਐਮ ਮੋਦੀ ਇਸ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਵੱਡੀ-ਵੱਡੀ ਹਸਤੀਆਂ ਸ਼ਾਮਲ ਹੋਣਗੀਆਂ। 


ਇਹ ਵੀ ਪੜ੍ਹੋ: Vibrant Gujarat Global Summit: ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 'ਚ ਹਿੱਸਾ ਲੈਣ ਪੁੱਜੇ UAE ਦੇ ਰਾਸ਼ਟਰਪਤੀ, PM ਮੋਦੀ ਨਾਲ ਕੀਤਾ ਰੋਡ ਸ਼ੋਅ