Son Murder Case: ਅਦਾਲਤ ਨੇ ਮੰਗਲਵਾਰ (9 ਜਨਵਰੀ) ਨੂੰ 39 ਸਾਲਾ ਏਆਈ ਕੰਪਨੀ ਦੀ ਸੀਈਓ ਸੁਚਨਾ ਸੇਠ ਨੂੰ ਆਪਣੇ ਚਾਰ ਸਾਲ ਦੇ ਬੇਟੇ ਦੀ ਹੱਤਿਆ ਦੇ ਮਾਮਲੇ ਵਿੱਚ ਛੇ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਸੇਠ ਨੂੰ ਗੋਆ ਸਥਿਤ ਮਾਪੁਸਾ ਦੀ ਜੇਐਮਐਫਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਉੱਤਰੀ ਗੋਆ ਦੇ ਐਸਪੀ ਨਿਧਿਨ ਵਲਸਨ ਨੇ ਕਿਹਾ, "ਇਕ ਮਹਿਲਾ ਨੇ ਹੋਟਲ ਸਟਾਫ ਨੂੰ ਬੈਂਗਲੁਰੂ ਜਾਣ ਲਈ ਟੈਕਸੀ ਦਾ ਇੰਤਜ਼ਾਮ ਕਰਨ ਲਈ ਕਿਹਾ। ਚੈਕਆਉਟ ਤੋਂ ਬਾਅਦ ਜਦੋਂ ਹੋਟਲ ਦਾ ਸਟਾਫ ਕਮਰੇ ਦੀ ਸਫਾਈ ਕਰਨ ਗਿਆ ਤਾਂ ਉਨ੍ਹਾਂ ਨੇ ਲਾਲ ਧੱਬੇ ਦੇਖੇ। ਉਹ ਦੇਖ ਕੇ ਉਨ੍ਹਾਂ ਨੂੰ ਲੱਗਿਆ ਕਿ ਇਹ ਖੂਨ ਹੈ। ਸਟਾਫ ਨੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਪੁਲਸ ਹੋਟਲ ਪਹੁੰਚੀ ਅਤੇ ਡਰਾਈਵਰ ਰਾਹੀਂ ਔਰਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: Weather Update: IMD ਨੇ ਜਾਰੀ ਕੀਤਾ ਅਲਰਟ, ਦਿੱਲੀ ਸਮੇਤ ਕਈ ਰਾਜ'ਚ ਅੱਜ ਹੋ ਸਕਦੀ ਬਾਰਿਸ਼!
ਵਲਸਨ ਨੇ ਅੱਗੇ ਕਿਹਾ, "ਜਦੋਂ ਪੁਲਿਸ ਨੇ ਔਰਤ ਤੋਂ ਉਸ ਦੇ ਬੇਟੇ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਬੱਚਾ ਉਸ ਦੇ ਇੱਕ ਦੋਸਤ ਕੋਲ ਰਹਿ ਰਿਹਾ ਹੈ।" ਔਰਤ ਵੱਲੋਂ ਦਿੱਤਾ ਗਿਆ ਘਰ ਦਾ ਪਤਾ ਫਰਜ਼ੀ ਨਿਕਲਿਆ। ਡਰਾਈਵਰ ਨੂੰ ਕਾਰ ਨੂੰ ਥਾਣੇ ਲੈ ਜਾਣ ਲਈ ਕਿਹਾ। ਪੁਲਿਸ ਨੂੰ ਔਰਤ ਦੇ ਸਮਾਨ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਬੱਚੇ ਦੀ ਲਾਸ਼ ਮਿਲੀ। ਐਫਆਈਆਰ ਦਰਜ ਕਰ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦਰਅਸਲ, ਲਿੰਕਡਇਨ 'ਤੇ ਸੇਠ ਦੇ ਪੇਜ ਦੇ ਅਨੁਸਾਰ, ਉਹ ਸਟਾਰਟ-ਅੱਪ ਕੰਪਨੀ 'ਮਾਈਂਡਫੁੱਲ ਏਆਈ ਲੈਬ' ਦੀ ਸੀਈਓ ਹੈ ਅਤੇ 2021 ਲਈ 'ਏਆਈ ਐਥਿਕਸ' ਵਿੱਚ ਚੋਟੀ ਦੀਆਂ 100 ਪ੍ਰਤਿਭਾਸ਼ਾਲੀ ਔਰਤਾਂ ਵਿੱਚੋਂ ਇੱਕ ਸੀ।
ਇਹ ਵੀ ਪੜ੍ਹੋ: Bengaluru CEO: ਵੱਡੀ ਕੰਪਨੀ ਦੀ ਮਾਲਕਣ ਨੇ ਆਪਣੇ 4 ਸਾਲ ਦੇ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ, ਆਖਰ ਕੀ ਬਣਿਆ ਕਾਰਨ ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।