Vibrant Gujarat Global Summit: ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਦਰਮਿਆਨ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਇਸ ਦੌਰਾਨ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਮੰਗਲਵਾਰ (9 ਜਨਵਰੀ) ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ 'ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ' 'ਚ ਹਿੱਸਾ ਲੈਣ ਆਏ ਹਨ। ਇੱਥੋਂ ਉਹ ਪੀਐਮ ਮੋਦੀ ਨਾਲ ਰੋਡ ਸ਼ੋਅ ਕਰ ਰਹੇ ਹਨ। 'ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ' 'ਚ ਹਿੱਸਾ ਲੈਣ ਲਈ ਕਈ ਦੇਸ਼ਾਂ ਦੇ ਵੱਡੇ ਨੇਤਾ ਭਾਰਤ ਆਏ ਹਨ।
ਯੂਏਈ ਦੇ ਰਾਸ਼ਟਰਪਤੀ ਪੀਐਮ ਮੋਦੀ ਨਾਲ ਕਰਨਗੇ 3 ਕਿਲੋਮੀਟਰ ਲੰਬਾ ਰੋਡ ਸ਼ੋਅ
ਪੀਟੀਆਈ ਮੁਤਾਬਕ ਅਹਿਮਦਾਬਾਦ ਸ਼ਹਿਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਟ੍ਰੈਫਿਕ-ਈਸਟ) ਸਫੀਨ ਹਸਨ ਨੇ ਰੋਡ ਸ਼ੋਅ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਤਿੰਨ ਕਿਲੋਮੀਟਰ ਲੰਬਾ ਰੋਡ ਸ਼ੋਅ ਸ਼ਾਮ ਨੂੰ ਪ੍ਰਧਾਨ ਮੰਤਰੀ ਵੱਲੋਂ ਯੂਏਈ ਦੇ ਰਾਸ਼ਟਰਪਤੀ ਦਾ ਹਵਾਈ ਅੱਡੇ ’ਤੇ ਸਵਾਗਤ ਕਰਨ ਤੋਂ ਬਾਅਦ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: Son Murder Case: ਵੱਡੀ ਕੰਪਨੀ ਦੀ ਮਾਲਕਣ ਨੇ ਆਪਣੇ 4 ਸਾਲ ਦੇ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਹਿਰਾਸਤ 'ਚ ਭੇਜਿਆ
ਹਸਨ ਨੇ ਕਿਹਾ, ''ਰੋਡ ਸ਼ੋਅ ਇੰਦਰਾ ਬ੍ਰਿਜ 'ਤੇ ਸਮਾਪਤ ਹੋਵੇਗਾ, ਜੋ ਅਹਿਮਦਾਬਾਦ ਨੂੰ ਗਾਂਧੀਨਗਰ ਨਾਲ ਜੋੜਦਾ ਹੈ। ਬ੍ਰਿਜ ਸਰਕਲ ਤੋਂ, ਦੋਵੇਂ ਪਤਵੰਤੇ ਗਾਂਧੀਨਗਰ ਵਿੱਚ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋਣਗੇ।'' ਪੁਲਿਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਵਾਈਬ੍ਰੈਂਟ ਗੁਜਰਾਤ ਪ੍ਰੋਗਰਾਮ ਦੌਰਾਨ ਕਈ ਗਲੋਬਲ ਹਸਤੀਆਂ ਨਾਲ ਕਰਨਗੇ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਬੁੱਧਵਾਰ (10 ਜਨਵਰੀ) ਨੂੰ ਗਾਂਧੀਨਗਰ ਦੇ ਮਹਾਤਮਾ ਮੰਦਰ ਕਨਵੈਨਸ਼ਨ ਸੈਂਟਰ ਵਿੱਚ ਸਿਖਰ ਸੰਮੇਲਨ ਦੇ 10ਵੇਂ ਸੈਸ਼ਨ ਦਾ ਉਦਘਾਟਨ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਤੋਂ ਜਾਰੀ ਬਿਆਨ ਅਨੁਸਾਰ, 8 ਤੋਂ 10 ਜਨਵਰੀ ਤੱਕ ਗੁਜਰਾਤ ਦੇ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ, ਮੋਦੀ ਵਿਸ਼ਵ ਨੇਤਾਵਾਂ ਅਤੇ ਚੋਟੀ ਦੀਆਂ ਗਲੋਬਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ।
ਇਸ ਤੋਂ ਬਾਅਦ 9 ਜਨਵਰੀ ਨੂੰ ਸਵੇਰੇ ਕਰੀਬ 9.30 ਵਜੇ ਮੋਦੀ ਗਾਂਧੀਨਗਰ ਸਥਿਤ ਮਹਾਤਮਾ ਮੰਦਰ ਕਨਵੈਨਸ਼ਨ ਸੈਂਟਰ ਪਹੁੰਚਣਗੇ, ਜਿੱਥੇ ਉਹ ਵਿਸ਼ਵ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ, ਇਸ ਤੋਂ ਬਾਅਦ ਚੋਟੀ ਦੀਆਂ ਗਲੋਬਲ ਕੰਪਨੀਆਂ ਦੇ ਸੀਈਓਜ਼ ਨਾਲ ਬੈਠਕ ਕਰਨਗੇ। ਪੀਐਮਓ ਨੇ ਕਿਹਾ ਕਿ ਉਹ ਦੁਪਹਿਰ ਕਰੀਬ 3 ਵਜੇ ਵਾਈਬ੍ਰੈਂਟ ਗੁਜਰਾਤ ਗਲੋਬਲ ਟਰੇਡ ਸ਼ੋਅ ਦਾ ਉਦਘਾਟਨ ਕਰਨਗੇ।
ਸਿਖਰ ਸੰਮੇਲਨ ਦਾ 10ਵਾਂ ਸੰਸਕਰਨ 10 ਤੋਂ 12 ਜਨਵਰੀ ਤੱਕ ਗਾਂਧੀਨਗਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਸਿਖਰ ਸੰਮੇਲਨ ਲਈ 34 ਭਾਈਵਾਲ ਦੇਸ਼ ਅਤੇ 16 ਭਾਈਵਾਲ ਸੰਗਠਨ ਹਨ।
ਇਹ ਵੀ ਪੜ੍ਹੋ: Ram Mandir Opening: 22 ਜਨਵਰੀ ਨੂੰ ਇਸ ਸੂਬੇ ‘ਚ ਸਕੂਲ-ਕਾਲਜਾਂ ਦੀ ਹੋਵੇਗੀ ਛੁੱਟੀ, ਰਹੇਗਾ ਡ੍ਰਾਈ ਡੇ