ਅਨੁਸ਼ਕਾ ਨਾਲ ਤਸਵੀਰ ਸ਼ੇਅਰ ਕਰ ਵਿਰਾਟ ਨੇ ਫੈਨਸ ਕੀਤਾ ਵਿਸ਼, ਨਜ਼ਰ ਆਏ ਮਸਤੀ ਦੇ ਮੂਡ ‘ਚ
ਏਬੀਪੀ ਸਾਂਝਾ | 28 Oct 2019 03:09 PM (IST)
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਆਪਣੇ ਫੈਨਸ ਨੂੰ ਖੁਸ਼ ਕਰਦੇ ਰਹਿੰਦੇ ਹਨ। ਦੋਵਾਂ ਦੀ ਤਸਵੀਰਾਂ ਉਨ੍ਹਾਂ ਦੇ ਫੈਨਸ ਖੂਬ ਪਸੰਦ ਵੀ ਕਰਦੇ ਹਨ। ਇੱਕ ਵਾਰ ਫੇਰ ਸੋਸ਼ਲ ਮੀਡੀਆ ‘ਤੇ ਦੋਵਾਂ ਨੇ ਆਪਣੀ ਦੀਵਾਲੀ ਦੇ ਜਸ਼ਨ ਦੀ ਤਸਵੀਰ ਨੂੰ ਪੋਸਟ ਕੀਤਾ ਹੈ।

ਮੁੰਬਈ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਆਪਣੇ ਫੈਨਸ ਨੂੰ ਖੁਸ਼ ਕਰਦੇ ਰਹਿੰਦੇ ਹਨ। ਦੋਵਾਂ ਦੀ ਤਸਵੀਰਾਂ ਉਨ੍ਹਾਂ ਦੇ ਫੈਨਸ ਖੂਬ ਪਸੰਦ ਵੀ ਕਰਦੇ ਹਨ। ਇੱਕ ਵਾਰ ਫੇਰ ਸੋਸ਼ਲ ਮੀਡੀਆ ‘ਤੇ ਦੋਵਾਂ ਨੇ ਆਪਣੀ ਦੀਵਾਲੀ ਦੇ ਜਸ਼ਨ ਦੀ ਤਸਵੀਰ ਨੂੰ ਪੋਸਟ ਕੀਤਾ ਹੈ ਜੋ ਫੈਨਸ ‘ਚ ਛਾਈ ਹੋਈ ਹੈ। ਦੀਵਾਲੀ ਸੈਲੀਬ੍ਰੇਸ਼ਨ ਦੀ ਤਸਵੀਰ ਨੇ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ।ਦੋਵੇਂ ਇਸ ਤਸਵੀਰ ‘ਚ ਕਾਫੀ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਇਸ ਫੋਟੋ ‘ਚ ਦੋਵੇਂ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ। ਆਪਣੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਨੇ ਇਸ ਨੂੰ ਕੈਪਸ਼ਨ ਦਿੰਦੇ ਹੋਏ ਲਿੱਖੀਆ, “ਸਭ ਨੂੰ ਹੈੱਪੀ ਦੀਵਾਲੀ। ਇਸ ਤਿਓਹਾਰ ਦੀ ਰੋਸ਼ਨੀ ਤੁਹਾਡੀ ਜ਼ਿੰਦਗੀ ਨੂੰ ਵੀ ਰੋਸ਼ਨ ਕਰੇ ਅਤੇ ਲਾਈਫ ‘ਚ ਪਿਆਰ ਅਤੇ ਸ਼ਾਂਤੀ ਲੈ ਕੇ ਆਵੇ”। ਅਨੁਸ਼ਕਾ ਨੇ ਫੋਟੋ ‘ਚ ਸ਼ਾਨਦਾਰ ਡ੍ਰੈਸ ਪਈ ਹੋਈ ਹੈ। ਉਸ ਦੀ ਸਮੋਕਿ ਆਈਜ਼ ਉਸ ਦੇ ਆਉਟਫੀਟ ਦੇ ਨਾਲ ਪਰਫੈਕਟ ਮੈਚ ਕਰ ਰਿਹਾ ਹੈ। ਅਨੁਸ਼ਕਾ ਨੇ ਇਸ ਦੌਰਾਨ ਚੋਕਰ ਈਅਰਿੰਗਸ ਪਾਏ ਸੀ। ਉਧਰ ਵਿਰਾਟ ਕੋਹਲੀ ਨੇ ਵ੍ਹਾਇਟ ਕਲਰ ਦੀ ਡ੍ਰੈਸ ਪਾਈ ਹੈ।