ਨਵੀਂ ਦਿੱਲੀ: ਕਲਕਤਾ ਦੇ ਈਡਨ ਗਾਰਡਸ ਮੈਦਾਨ ‘ਚ ਇੱਕ ਹੋਰ ਇਤਿਹਾਸਕ ਪੰਨਾ ਜੁੜਣ ਵਾਲਾ ਹੈ। ਇੱਥੇ ਭਾਰਤੀ ਟੀਮ ਆਪਣਾ ਪਹਿਲਾਂ ਦੇ-ਨਾਈਟ ਮੈਚ ਖੇਡ ਸਕਦੀ ਹੈ। ਭਾਰਤ ਅਤੇ ਬੰਗਲਾਦੇਸ਼ ‘ਚ ਸ਼ੁਰੂ ਹੋਣ ਵਾਲੇ ਟੇਸਟ ਸੀਰੀਜ਼ ਨੂੰ ਡੇ-ਨਾਈਟ ਦਾ ਪ੍ਰਸਤਾਅ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਦਿੱਤਾ ਹੈ।


ਬੀਸੀਸੀਆਈ ਨੇ ਇੱਲ ਮੇਲ ਰਾਹੀਂ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਲਿੱਖਿਆ ਹੈ ਕਿ ਟੇਸਟ ਮੈਚ ਨੂੰ ਡੇ-ਨਾਈਟ ਦੇ ਤੌਰ ‘ਤੇ ਖੇਡਿਆ ਜਾਵੇ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸੀਈਓ ਨਿਜਾਮੁਦੀਨ ਚੌਧਰੀ ਨੇ ਕਿਹਾ, “ਸਾਨੂੰ ਬੀਸੀਸੀਅਈ ਤੋਂ ਇੱਕ ਪ੍ਰਸਤਾਅ ਮਿਿਲਆ ਹੈ ਅਤੇ ਇਸ ‘ਤੇ ਆਖਰੀ ਫੈਸਲਾ ਕਰਨ ਤੋਂ ਪਹਿਲਾਂ ਅਸੀਂ ਖਿਡਾਰੀਆਂ ਅਤੇ ਟੀਮ ਪ੍ਰਬੰਧਨ ਨਾਲ ਗੱਲਬਾਤ ਕਰ ਰਹੇ ਹਾਂ”।

ਦੱਸ ਦਈਏ ਕਿ ਕਿ BCCIਦੇ ਪ੍ਰਧਾਨ ਦਾ ਅਹੂਦਾ ਸੰਭਾਲਣ ਤੋਂ ਬਾਅਦ ਸੌਰਵ ਗਾਂਗੁਲੀ ਡੇ-ਨਾਈਟ ਟੇਸਟ ਮੈਚ ਦੇ ਪੱਖ ‘ਚ ਨਜ਼ਰ ਆ ਰਹੇ ਹਨ। ਭਾਰਤ ਅਤੇ ਬੰਗਲਾਦੇਸ਼ ‘ਚ ਦੋ ਟੇਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਪਹਿਲਾ ਮੈਚ 14 ਨਵੰਬਰ ਨੂੰ ਇੰਦੌਰ ‘ਚ ਅਤੇ ਦੂਜਾ ਟੇਸਟ ਮੈਚ 22 ਨਵੰਬਰ ਨੂੰ ਈਡਨ ਮੈਦਾਨ ‘ਚ ਹੋਣਾ ਹੈ।