ਪੂਰਾ ਦੇਸ਼ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਜਿਸ ਨਾਲ ਮਨੋਰੰਜਨ ਦੀ ਦੁਨੀਆ ਵੀ ਕਾਫੀ ਪ੍ਰਭਾਵਤ ਹੋਈ ਹੈ। ਇਸ ਦੇ ਬਾਵਜੂਦ, ਫਿਲਮ ਇੰਡਸਟਰੀ ਦੇ ਬਹੁਤ ਸਾਰੇ ਚੇਹਰੇ ਮਦਦ ਲਈ ਅੱਗੇ ਆਏ ਹਨ ਤੇ ਹੁਣ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਇਕ ਵੱਖਰੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਅਰੀਜੀਤ ਸਿੰਘ ਨੇ ਕੋਰੋਨਾ ਦੇ ਸਮੇਂ ਦੌਰਾਨ ਪੇਂਡੂ ਲੋਕਾਂ ਦੀ ਸਹਾਇਤਾ ਲਈ ਫੰਡ ਅਰੇਂਜ ਕੀਤੇ ਹਨ। ਫੰਡ ਇਕੱਠਾ ਕਰਨ ਲਈ ਅਰਿਜੀਤ ਨੇ ਹਾਲ ਹੀ ਵਿਚ ਵਰਚੁਅਲ ਈਵੈਂਟ ਦਾ ਆਯੋਜਨ ਕੀਤਾ।
ਅਰਿਜੀਤ ਸਿੰਘ ਨੇ ਆਪਣੇ ਬਿਆਨ ਦੇ ਵਿਚ ਕਿਹਾ ਕਿ ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ, ਕੋਸ਼ਿਸ਼ ਹੈ ਕਿ ਕੋਰੋਨਾ ਜ਼ਿਆਦਾ ਨਾ ਫੈਲੇ। ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਟੈਸਟ ਕਰਵਾਉਣ ਦਾ ਕੋਈ ਸਿਸਟਮ ਨਹੀਂ ਹੈ। ਇੱਕ ਸੋਚ ਮਨ ਵਿੱਚ ਆਈ ਕਿ ਫੰਡ ਇਕੱਠੇ ਕਰਕੇ ਹਸਪਤਾਲ ਅਤੇ ਪਿੰਡ ਦੇ ਲੋਕਾਂ ਦੀ ਮਦਦ ਕੀਤੀ ਜਾਵੇ। ਇਸ ਲਈ ਮੈਂ ਇਕ ਆਨਲਾਈਨ ਈਵੈਂਟ ਕਰਾਂਗਾ।
ਅਰਿਜੀਤ ਨੇ ਆਪਣੇ ਫੈਨਜ਼ ਨੂੰ ਵੀ ਫੰਡ ਇਕੱਠੇ ਕਰਨ ਅਤੇ ਡੋਨੇਟ ਕਰਨ ਵਿੱਚ ਹੈਲਪ ਕਰਨ ਦੀ ਅਪੀਲ ਕੀਤੀ। ਅਰਿਜੀਤ ਦਾ ਇਹ ਵਰਚੁਅਲ ਈਵੈਂਟ 6 ਜੂਨ ਦੀ ਸ਼ਾਮ ਇੰਟਰਨੇਟ 'ਤੇ ਆਯੋਜਿਤ ਕੀਤਾ ਗਿਆ ਸੀ। ਅਰਿਜੀਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।