ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੇ ‘ਉੜੀ: ਦ ਸਰਜੀਕਲ ਸਟਰਾਈਕ’ ਦੇ ਨਿਰਦੇਸ਼ਕ ਆਦਿੱਤਿਆ ਨਾਲ ਵਿਆਹ ਰਚਾ ਲਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਅਚਾਨਕ ਖ਼ਬਰਾਂ ਨਾਲ ਪੂਰਾ ਬਾਲੀਵੁੱਡ ਹੈਰਾਨ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਵਿਆਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਹੁਣ ਯਾਮੀ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਵਾਲੀ ਪੋਸਟ ‘ਤੇ, ਉਨ੍ਹਾਂ ਦੇ ਦੋਸਤ ਤੇ ਉਦਯੋਗ ਨਾਲ ਜੁੜੇ ਅਦਾਕਾਰ ਟਿੱਪਣੀ ਕਰਕੇ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਵਿਕਰਾਂਤ ਦੇ ਵਧਾਈ ਸੰਦੇਸ਼ ‘ਤੇ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਜਵਾਬ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਯਾਮੀ ਗੌਤਮ ਨੇ ਕਈ ਵੱਖਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੇ ਸਹਿ-ਕਲਾਕਾਰ ਆਯੁਸ਼ਮਾਨ ਖੁਰਾਨਾ, ਵਿਕਰਾਂਤ ਮੈਸੀ, ਰਿਤਿਕ ਰੌਸ਼ਨ ਅਤੇ ਕੰਗਨਾ ਰਨੌਤ ਸਮੇਤ ਕਈ ਮਸ਼ਹੂਰ ਹਸਤੀਆਂ ਤੇ ਪ੍ਰਸ਼ੰਸਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਵਧਾਈ ਦਿੱਤੀ ਹੈ। ਇਨ੍ਹਾਂ ਤਸਵੀਰਾਂ ‘ਚ ਯਾਮੀ ਗੌਤਮ ਲਾਲ ਰੰਗ ਦੀ ਸਾੜੀ’ ਚ ਹੈ। ਉਹ ਹਿਮਾਚਲੀ ਲਾੜੀ ਦੀ ਤਰ੍ਹਾਂ ਸਜੇ ਹੋਏ ਹਨ। ਉਹ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।
ਕੰਗਨਾ ਨੇ ਲਿਖਿਆ- ‘ਹਿਮਾਚਲੀ ਲਾੜੀਆਂ ਸਭ ਤੋਂ ਖੂਬਸੂਰਤ ਹੁੰਦੀਆਂ ਹਨ, ਇਕ ਦੇਵੀ ਦੀ ਤਰ੍ਹਾਂ ਦੈਵੀ ਲੱਗ ਰਹੀ ਹੋ।‘ ਵਿਕਰਾਂਤ ਮੈਸੀ ਨੇ ਵੀ ਇਸ ਫੋਟੋ ‘ਤੇ ਟਿੱਪਣੀ ਕੀਤੀ ਅਤੇ ਅਦਾਕਾਰਾ ਦੀ ਤੁਲਨਾ ਰਾਧੇ ਮਾਂ ਨਾਲ ਕੀਤੀ। ਵਿਕਰਾਂਤ ਮੈਸੇ ਨੇ ਟਿੱਪਣੀ ਵਿਚ ਲਿਖਿਆ- ‘ਰਾਧੇ ਮਾਂ ਵਰਗੀ ਸ਼ੁੱਧ ਤੇ ਪਵਿੱਤਰ।‘
ਵਿਕਰਾਂਤ ਮੈਸੇ ਨੇ ਯਾਮੀ ਗੌਤਮ ਦੀ ਤੁਲਨਾ ਰਾਧੇ ਮਾਂ ਨਾਲ ਕੀਤੀ, ਕੰਗਨਾ ਰਨੌਤ ਨੇ ਕਿਹਾ – ਲਿਆਓ ਮੇਰੀ ਚੱਪ
ਵਿਕਰਾਂਤ ਮੈਸੀ ਦੀ ਇਸ ਟਿੱਪਣੀ ਨੂੰ ਵੇਖਦਿਆਂ, ਕੰਗਨਾ ਰਨੌਤ ਇਸ ‘ਤੇ ਪ੍ਰਤੀਕ੍ਰਿਆ ਦੇਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੀ। ਅਦਾਕਾਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਉਨ੍ਹਾਂ ਲਿਖਿਆ- ‘ਇਹ ਕਾਕਰੋਚ ਕਿੱਥੋਂ ਆਇਆ, ਲਿਆਓ ਮੇਰੀ ਚੱਪਲ।‘ ਅਦਾਕਾਰਾ ਦੀ ਇਸ ਟਿੱਪਣੀ ‘ਤੇ ਹੁਣ ਯੂਜ਼ਰ ਸਖਤ ਪ੍ਰਤੀਕ੍ਰਿਆ ਦੇ ਰਹੇ ਹਨ। ਹਾਲਾਂਕਿ, ਉਸਨੇ ਕੰਗਨਾ ਦੀ ਇਹ ਟਿਪਣੀ ਮਜ਼ਾਕੀਆ ਸੀ ਜਾਂ ਕੀ ਉਹ ਅਸਲ ਵਿੱਚ ਵਿਕਰਾਂਤ ਮੈਸੀ ਦੀ ਟਿੱਪਣੀ ਤੋਂ ਨਾਰਾਜ਼ ਸੀ, ਇਹ ਸਪਸ਼ਟ ਨਹੀਂ ਹੈ।
https://www.instagram.com/p/
ਤੁਹਾਨੂੰ ਦੱਸ ਦੇਈਏ ਕਿ ਯਾਮੀ ਗੌਤਮ ਅਤੇ ਆਦਿਤਿਆ ਧਰ ਨੇ ਬਹੁਤ ਹੀ ਸਾਦੇ ਅਤੇ ਸਧਾਰਨ ਅੰਦਾਜ਼ ਵਿਚ ਵਿਆਹ ਕਰਵਾਇਆ ਹੈ। ਦੋਵਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਸਾਦਗੀ ਫ਼ਿਦਾ ਹਨ। ਇਸ ਦੇ ਨਾਲ ਹੀ ਵਿਆਹ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਵਿਕ੍ਰਾਂਤ ਮੈਸੀ ਨੇ ਰਾਧੇ ਮਾਂ ਨਾਲ ਕੀਤੀ ਯਾਮੀ ਗੌਤਮ ਦੀ ਤੁਲਨਾ, ਕੰਗਨਾ ਰਨੌਤ ਬੋਲੀ ਲਿਆਓ ਮੇਰੀ ਚੱਪਲ
ਏਬੀਪੀ ਸਾਂਝਾ
Updated at:
07 Jun 2021 03:09 PM (IST)
ਇਨ੍ਹਾਂ ਤਸਵੀਰਾਂ ਵਾਲੀ ਪੋਸਟ ‘ਤੇ, ਉਨ੍ਹਾਂ ਦੇ ਦੋਸਤ ਤੇ ਉਦਯੋਗ ਨਾਲ ਜੁੜੇ ਅਦਾਕਾਰ ਟਿੱਪਣੀ ਕਰਕੇ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਵਿਕਰਾਂਤ ਦੇ ਵਧਾਈ ਸੰਦੇਸ਼ ‘ਤੇ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਜਵਾਬ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵਿਕ੍ਰਾਂਤ ਮੈਸੀ ਨੇ ਰਾਧੇ ਮਾਂ ਨਾਲ ਕੀਤੀ ਯਾਮੀ ਗੌਤਮ ਦੀ ਤੁਲਨਾ, ਕੰਗਨਾ ਰਨੌਤ ਬੋਲੀ ਲਿਆਓ ਮੇਰੀ ਚੱਪਲ
NEXT
PREV
Published at:
07 Jun 2021 03:09 PM (IST)
- - - - - - - - - Advertisement - - - - - - - - -