ਸ਼ਿਮਲਾ: ਹਿਮਾਚਲ ਪ੍ਰਦੇਸ਼ ਰਾਜ ਸਹਿਕਾਰੀ ਬੈਂਕ ਲਿਮਟਿਡ (HPSCB) ਨੇ ਆਪਣੀ ਵੈੱਬਸਾਈਟ ’ਤੇ ਆਈਬੀਪੀਐਸ ਮੁੰਬਈ ਦੇ ਮਾਧਿਅਮ ਰਾਹੀਂ ਨਿਯਮਤ ਆਧਾਰ ਉੱਤੇ ਜੂਨੀਅਰ ਕਲਰਕ ਅਤੇ ਸਟੈਨੋ/ਸਟੈਨੋ–ਟਾਈਪਿਸਟ ਦੀਆਂ ਆਸਾਮੀਆਂ ਉੱਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਯੋਗ ਉਮੀਦਵਾਰਾਂ ਤੋਂ ਬੈਂਕ ਦੀ ਅਧਿਕਾਰਤ ਵੈੱਬਸਾਈਟ hpscb.com ਉੱਤੇ 2 ਜੁਲਾਈ, 2021 ਤੱਕ ਆਨਲਾਈਨ ਐਪਲਾਈ ਕਰ ਸਕਦੇ ਹਨ।


ਐਚਪੀਐਸਸੀਬੀ ਭਰਤੀ 2021 ਨਾਲ ਜੁੜੀ ਜਾਣਕਾਰੀ ਜਿਵੇਂ ਕਿ ਵਿਦਿਅਕ ਯੋਗਤਾ, ਉਮਰ ਦੀ ਹੱਦ, ਤਨਖ਼ਾਹ, ਚੋਣ ਪ੍ਰਕਿਰਿਆ, ਐਪਲਾਈ ਕਰਨ ਦਾ ਲਿੰਕ, ਫ਼ੀਸ ਆਦਿ ਬਾਰੇ ਇੱਥੇ ਦਿੱਤੀ ਗਈ ਹੈ। ਜੂਨੀਅਰ ਕਲਰਕ ਲਈ ਅਰਜ਼ੀ ਦੇਣ ਵਾਸਤੇ ਕਿਸੇ ਮਾਨਤਾ ਪ੍ਰਾਪਤ ਜਾ ਸਰਕਾਰੀ ਸਕੂਲ ਤੋਂ 12ਵੀਂ ਪਾਸ ਜਾਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ 80 ਸ਼ਬਦ ਪ੍ਰਤੀ ਮਿੰਟ ਅੰਗ੍ਰੇਜ਼ੀ ਤੇ 70 ਸ਼ਬਦ ਪ੍ਰਤੀ ਮਿੰਟ ਹਿੰਦੀ ਵਿੱਚ ਸ਼ਾਰਟ ਹੈਂਡ ਆਉਣੀ ਜ਼ਰੂਰੀ ਹੈ। ਵਿਦਿਅਕ ਯੋਗਤਾ ਤੇ ਤਜਰਬੇ ਸਬੰਧੀ ਜਾਣਕਾਰੀ ਲਈ ਉਮੀਦਵਾਰਾਂ ਨੂੰ ਬੈਂਕ ਦੀ ਅਧਿਕਾਰਤ ਵੈੱਬਸਾਈਟ ਉੱਤੇ ਉਪਲਬਧ ਨੋਟੀਫ਼ਿਕੇਸ਼ਨ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।


ਐਪਲਾਈ ਕਰਨ ਦੀ ਫ਼ੀਸ ਜਨਰਲ/ਓਬੀਸੀ/ਐਕਸ ਸਰਵਿਸਮੈਂਨ/ਡਬਲਿਊਐਫ਼ਐਫ਼/ਪੀਐਚਡੀ ਉਮੀਦਵਾਰਾਂ ਨੂੰ 1,000 ਰੁਪਏ ਦੀ ਅਰਜ਼ੀ ਫ਼ੀਸ ਦੇਣੀ ਹੋਵੇਗੀ। ਜਦ ਕਿ ਐਸਸੀ/ਐੱਸਟੀ/ਬੀਪੀਐਲ/ਈਡਬਲਿਊਐੱਸ ਉਮੀਦਵਾਰਾਂ ਨੂੰ 800 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ। ਸਾਰੇ ਵਰਗਾਂ ਦੀਆਂ ਮਹਿਲਾ ਉਮੀਦਵਾਰਾਂ ਨੂੰ 800 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ।


ਜੂਨੀਅਰ ਕਲਰਕ ਤੇ ਸਟੈਨੋ ਟਾਈਪਿਸਟ ਨੂੰ ਪੇਅ ਸਕੇਲ 10300-34800 ਅਧੀਨ 35,863 ਰੁਪਏ ਮਹੀਨੇ ਤੱਕ ਸੈਲਰੀ ਤੇ ਭੱਤਾ ਵੱਖਰਾ ਦਿੱਤਾ ਜਾਵੇਗਾ। ਇਨ੍ਹਾਂ ਆਸਾਮੀਆਂ ਉੱਤੇ ਅਰਜ਼ੀ ਦੇਣ ਲਈ ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 18 ਸਾਲ ਤੇ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਾਕੀ ਦੀ ਸਾਰੀ ਜਾਣਕਾਰੀ ਬੈਂਕ ਦੀ ਅਧਿਕਾਰਤ ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ। ਅਰਜ਼ੀ ਦੇਣ ਲਈ ਹੋਰ ਕੋਈ ਏਜੰਸੀ ਨਹੀਂ ਹੈ।


ਇਹ ਵੀ ਪੜ੍ਹੋ: Best Smartphone: 10 ਹਜ਼ਾਰ ਤੋਂ ਘੱਟ ਕੀਮਤ ਦੇ ਬੈਸਟ ਮੋਬਾਈਲ ਫ਼ੋਨ, ਜਾਣੋ ਇਨ੍ਹਾਂ ਦੀਆਂ ਖ਼ਾਸੀਅਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904