ਗੁਰੂਗ੍ਰਾਮ: ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਭਰੋਸੇਮੰਦ ਹਨੀਪ੍ਰੀਤ ਮੇਦਾਂਤਾ ਹਸਪਤਾਲ ਵਿਚ ਬਾਬੇ ਨਾਲ ਹੀ ਰਹੇਗੀ, ਜਿਥੇ ਇਸ ਵੇਲੇ ਉਨ੍ਹਾਂ ਦਾ ਕੋਵਿਡ-19 ਲਈ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਡੇਰਾ ਮੁਖੀ ਇਸ ਵੇਲੇ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।


 
ਹਨੀਪ੍ਰੀਤ ਬਾਰੇ ਰਾਮ ਰਹੀਮ ਦਾ ਦਾਅਵਾ ਹੈ ਕਿ ਉਹ ਉਸ ਦੀ ਗੋਦ ਲਏ ਧੀ ਹੈ। ਉਹ 15 ਜੂਨ ਤੱਕ ਗੁਰੂਗ੍ਰਾਮ ਹਸਪਤਾਲ ਵਿੱਚ ਡੇਰਾ ਮੁਖੀ ਨਾਲ ਹੀ ਰਹੇਗੀ। ਉਸ ਨੂੰ ਐਤਵਾਰ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਉਸ ਲਈ ਇੱਕ ਅਟੈਂਡੈਂਟ ਕਾਰਡ ਬਣਾਇਆ ਗਿਆ।

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ, ਜੋ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸਨ, ਨੂੰ ਐਤਵਾਰ ਸਵੇਰੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਪੌਜ਼ਿਟਿਵ ਨਿੱਕਲਿਆ।

 
ਇਸ ਤੋਂ ਪਹਿਲਾਂ ਵੀਰਵਾਰ ਨੂੰ ਡੇਰਾ ਮੁਖੀ ਦੇ ਪੇਟ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PGIMS), ਰੋਹਤਕ ਵਿਖੇ ਕੁਝ ਟੈਸਟ ਕਰਵਾਏ ਸਨ।

 

ਸਿਰਸਾ ਹੈੱਡਕੁਆਰਟਰ ਡੇਰੇ ਦੇ 53 ਸਾਲਾ ਸੰਪਰਦਾ ਦੇ ਮੁਖੀ ਦਾ ਕੋਵਿਡ ਟੈਸਟ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ।