ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਕੋਰੋਨਾ (Coronavirus in Punjab) ਦੀ ਰਫਤਾਰ ਵਿੱਚ ਆਈ ਗਿਰਾਵਟ ਜਾਰੀ ਹੈ। ਐਤਵਾਰ ਨੂੰ ਸੰਕਰਮਿਤ ਮਰੀਜ਼ਾਂ ਦੀ ਮੌਤ ਤੇ ਸੂਬੇ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ (New Corona Cases) ਵਿੱਚ ਭਾਰੀ ਗਿਰਾਵਟ ਆਈ ਹੈ। ਐਤਵਾਰ ਨੂੰ ਪੰਜਾਬ ਵਿੱਚ 66 ਮਰੀਜ਼ਾਂ ਦੀ ਲਾਗ ਨਾਲ ਮੌਤ ਹੋ ਗਈ, ਜਦੋਂਕਿ ਸ਼ਨੀਵਾਰ ਨੂੰ ਲਾਗ ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ 84 ਸੀ। ਇਹ 24 ਘੰਟਿਆਂ ਵਿੱਚ 21.43 ਪ੍ਰਤੀਸ਼ਤ ਦੀ ਕਮੀ ਦਰਸਾਉਂਦਾ ਹੈ।


ਹੁਣ ਤੱਕ ਸੂਬੇ 'ਚ ਸੰਕਰਮਣ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 15079 ਹੋ ਗਈ ਹੈ। ਸਭ ਤੋਂ ਵੱਧ 7-7 ਮੌਤਾਂ ਬਠਿੰਡਾ ਤੇ ਮੁਕਤਸਰ ਵਿੱਚ ਹੋਈਆਂ। ਨਵੇਂ ਕੇਸਾਂ ਦੀ ਗਿਣਤੀ 1589 ਰਹੀ ਹੈ। ਜਦੋਂਕਿ ਸ਼ਨੀਵਾਰ ਨੂੰ ਇਹ ਅੰਕੜਾ 1896 ਮਾਮਲਿਆਂ 'ਤੇ ਸੀ। 24 ਘੰਟਿਆਂ ਵਿੱਚ ਨਵੇਂ ਮਰੀਜ਼ਾਂ ਦੀ ਗਤੀ ਵਿੱਚ 16% ਦੀ ਕਮੀ ਵੇਖਣ ਨੂੰ ਮਿਲੀ ਹੈ, ਜੋ ਰਾਹਤ ਦੀ ਖ਼ਬਰ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ 3790 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 542324 ਹੋ ਗਈ ਹੈ।


ਪੰਜਾਬ ਦੇ ਸਿਹਤ ਬੁਲੇਟਿਨ ਅਨੁਸਾਰ ਸ਼ਨੀਵਾਰ ਨੂੰ ਸੂਬੇ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 24,454 ਸੀ ਜੋ ਹੁਣ ਵੱਧ ਕੇ 22,160 ਹੋ ਗਈ ਹੈ। ਇਸ ਲਾਗ ਤੋਂ 3,790 ਹੋਰ ਲੋਕ ਠੀਕ ਹੋਣ ਤੋਂ ਬਾਅਦ ਠੀਕ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 5,42,324 ਹੋ ਗਈ ਹੈ।


ਇਸ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਐਤਵਾਰ ਨੂੰ ਸੰਕਰਮਣ ਦੇ 74 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 60,659 ਹੋ ਗਈ ਹੈ। ਚਾਰ ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 772 ਤੱਕ ਪਹੁੰਚ ਗਈ ਹੈ। ਉਧਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 833 ਹੈ।


ਜਾਣੋ ਦੇਸ਼ ਦੇ ਤਾਜ਼ਾ ਹਾਲਾਤ


ਐਤਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 1 ਲੱਖ 1 ਹਜ਼ਾਰ 159 ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਪਿਛਲੇ 62 ਦਿਨਾਂ ਵਿਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ 96,563 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਪਿਛਲੇ 24 ਘੰਟਿਆਂ ਵਿੱਚ, 2,444 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ।


ਦੇਸ਼ ਵਿਚ ਤਕਰੀਬਨ 45 ਦਿਨਾਂ ਬਾਅਦ ਮੌਤ ਦੀ ਰੋਜ਼ਾਨਾ ਗਿਣਤੀ 2500 'ਤੇ ਆ ਗਈ ਹੈ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ 2257 ਲੋਕਾਂ ਦੀ ਮੌਤ ਹੋ ਗਈ ਸੀ। ਇਹ ਵੀ ਰਾਹਤ ਦੀ ਗੱਲ ਸੀ ਕਿ ਪਿਛਲੇ ਦਿਨ 1 ਲੱਖ 73 ਹਜ਼ਾਰ 831 ਲੋਕਾਂ ਨੇ ਕੋਰੋਨਾ ਨੂੰ ਹਰਾਇਆ। ਇਸੇ ਤਰ੍ਹਾਂ ਐਕਟਿਵ ਕੇਸਾਂ ਦੇ ਮਾਮਲਿਆਂ ਵਿੱਚ ਯਾਨੀ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਿੱਚ 75,151 ਦੀ ਗਿਰਾਵਟ ਦਰਜ ਕੀਤੀ ਗਈ।


ਇਹ ਵੀ ਪੜ੍ਹੋ: Cancer Survivors Day: Sonali Bendre ਤੇ Tahira kashyap ਨੇ ਕੈਂਸਰ ਨਾਲ ਜੰਗ ਦੇ ਪਲਾਂ ਨੂੰ ਕੀਤਾ ਯਾਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904