ਗੇਂਦਬਾਜ਼ਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਲੈਣ ਲਈ ਵਿਰਾਟ-ਅਨੁਸ਼ਕਾ ਨੇ ਦਿੱਤੀ ਇਹ ਕੁਰਬਾਨੀ
ਏਬੀਪੀ ਸਾਂਝਾ | 12 Dec 2018 10:02 AM (IST)
ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸਕਾ ਸ਼ਰਮਾ ਦੀ ਜੋੜੀ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਇਸ ਵਾਰ ਇਨ੍ਹਾਂ ਦੋਵਾਂ ਨੇ ਜੋ ਕੰਮ ਕੀਤਾ ਹੈ ਉਸ ਦੀ ਤਾਰੀਫ਼ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਵੀ ਕੀਤੀ ਹੈ। ਵੌਨ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਦੱਸਿਆ ਕਿ ਵਿਰੁਸ਼ਕਾ ਨੇ ਐਡੀਲੇਡ ਤੋਂ ਪਰਥ ਜਾਂਦੇ ਸਮੇਂ ਆਪਣੀ ਬਿਜ਼ਨਸ ਕਲਾਸ ਸੀਟਾਂ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਦੇ ਦਿੱਤਾ ਤਾਂ ਜੋ ਉਨ੍ਹਾਂ ਨੂੰ ਵੱਧ ਆਰਾਮ ਮਿਲ ਸਕੇ ਅਤੇ ਉਹ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ। ਆਸਟ੍ਰੇਲੀਆ ਖਿਲਾਫ ਟੇਸਟ ਸੀਰੀਜ਼ ਦਾ ਦੂਜਾ ਮੈਚ ਖੇਡਣ ਲਈ ਭਾਰਤੀ ਟੀਮ ਐਡੀਲੇਡ ਤੋਂ ਪਰਥ ਰਵਾਨਾ ਹੋਈ। ਵੌਨ ਨੇ ਟੀਮ ਦੀ ਇਸ ਯਾਤਰਾ ਦਾ ਜ਼ਿਕਰ ਕਰਦੇ ਹੋਏ ਵਿਰੁਸ਼ਕਾ ਦੀ ਤਾਰੀਫ਼ ਕੀਤੀ। ਅੇਡੀਲੇਡ ਟੇਸਟ ਮੈਣ ‘ਚ ਭਾਰਤ ਨੇ ਮੇਜ਼ਬਾਨ ਆਸਟ੍ਰੇਲੀਆ ਟੀਮ ਖ਼ਿਲਾਫ਼ 31 ਦੌੜਾਂ ਨਾਲ ਸੀਰੀਜ਼ ਦੀ ਪਹਿਲੀ ਜਿੱਤ ਦਰਜ ਕੀਤੀ ਸੀ। ਇਸ ਜਿੱਤ ਦੇ ਨਾਲ ਭਾਰਤੀ ਕ੍ਰਿਕੇਟ ਟੀਮ 4 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ।