ਰਾਜਸਥਾਨ: ਭਾਰਤ ਵਿੱਚ ਅੱਜ 5 ਰਾਜਾਂ ਵਿੱਚ ਚੋਣ ਨਤੀਜੇ ਆਏ। ਤਿੰਨ ਵੱਡੇ ਸੂਬੇ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਬੀਜੇਪੀ ਹੱਥੋਂ ਨਿਕਲ ਗਏ। ਛੱਤੀਸਗੜ੍ਹ ਵਿੱਚ ਕਾਂਗਰਸ ਨੇ ਸਵੀਪ ਕੀਤਾ, ਰਾਜਸਥਾਨ ’ਚ ਬਹੁਮਤ ਦਾ ਅੰਕੜਾ ਹਾਸਲ ਕੀਤਾ ਤੇ ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਅੱਗੇ ਰਹੀ। ਮੱਧ ਪ੍ਰਦੇਸ਼ ਤੇ ਛੱਤੀਸਗਢ਼ ਚ BJP ਦੇ 15 ਸਾਲ ਦੇ ਸ਼ਾਸਨ ਦਾ ਅੰਤ ਹੋਇਆ। ਇਸਦੇ ਨਾਲ ਹੀ ਮਿਜ਼ੋਰਮ ’ਚ MNF ਨੇ ਸਰਕਾਰ ਬਣਾਈ ਤੇ ਤੇਲੰਗਾਨਾ ’ਚ ਕੇ ਸੀ ਰਾਓ ਦੀ TRS ਨੇ 87 ਸੀਟਾਂ ਜਿੱਤ ਕੇ ਕਲੀਨ ਸਵੀਪ ਕੀਤਾ।
ਰਾਜਸਥਾਨ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਲਈ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਆਪਣੇ ਵਿਧਾਇਕਾਂ ਤੇ ਸੀਨੀਅਰ ਲੀਡਰਾਂ ਦੀ ਰਾਏ ਜਾਣਨ ਬਾਅਦ ਲੈਣਗੇ। ਪਾਰਟੀ ਦੇ ਸੂਬਾ ਪ੍ਰਧਾਨ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਕੱਲ੍ਹ 11 ਵਜੇ ਸੂਬੇ ਦੇ ਪਾਰਟੀ ਦਫ਼ਤਰ ਵਿੱਚ ਵਿਧਾਇਕ ਦਲ ਦੀ ਬੈਠਕ ਹੋਏਗੀ। ਵਿਧਾਇਕ ਪ੍ਰਸਤਾਵ ਪਾਸ ਕਰਨਗੇ ਜਿਸ ਦੇ ਬਾਅਦ ਵਿਧਾਇਕਾਂ ਦੀ ਨਿੱਜੀ ਰਾਏ ਜਾਣੀ ਜਾਏਗੀ। ਰਾਹੁਲ ਗਾਂਧੀ ਨੂੰ ਰਾਏ ਦੱਸਣ ਬਾਅਦ ਕਾਂਗਰਸ ਵਿਧਾਇਕ ਦਲ ਦੀ ਦੁਬਾਰਾ ਬੈਠਕ ਬੁਲਾਈ ਜਾਏਗੀ ਤੇ ਇਸੇ ਬੈਠਕ ਦੌਰਾਨ ਮੁੱਖ ਮੰਤਰੀ ਲਈ ਨਾਂ ਦਾ ਐਲਾਨ ਕੀਤਾ ਜਾਏਗਾ।