ਮੁੰਬਈ: ਅੱਜ ਦੇ ਸਮੇਂ ਦੀ ਸਭ ਤੋਂ ਸ਼ਾਨਦਾਰ ਐਕਸ਼ਨ ਫ਼ਿਲਮ ‘ਵਾਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ‘ਚ ਰਿਤਿਕ ਰੋਸ਼ਨ ਤੇ ਟਾਈਗਰ ਸ਼ਰੌਫ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ‘ਚ ਦੋਵਾਂ ਦਾ ਖੂਬ ਐਕਸ਼ਨ ਵੀ ਵੇਖਣ ਨੂੰ ਮਿਲੇਗਾ। ਕੁਝ ਦਿਨ ਪਹਿਲਾਂ ਪਹਿਲੀ ਝਲਕ ਤੋਂ ਬਾਅਦ ਹੁਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।




ਵਾਰ’ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੈ ਜਿਸ ‘ਚ ਰਿਤਿਕ ਤੇ ਟਾਈਗਰ ਲੀਡ ਰੋਲ ‘ਚ ਹਨ। ਦੋਵਾਂ ਦੇ ਜ਼ਬਰਦਸਤ ਐਕਸ਼ਨ ਸੀਕਵੈਂਸ ਨਾਲ ਟ੍ਰੇਲਰ ਭਰਿਆ ਪਿਆ ਹੈ। ਫ਼ਿਲਮ ‘ਚ ਇੰਟਰਨੈਸ਼ਨਲ ਲੇਵਲ ਦੇ ਸਟੰਟਸ ਜ਼ਰੂਰ ਦੇਖਣ ਨੂੰ ਮਿਲ ਰਹੇ ਹਨ ਪਰ ਟ੍ਰੇਲਰ ਨਾਲ ਫ਼ਿਲਮ ਦੀ ਕਹਾਣੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਫ਼ਿਲਮ ‘ਚ ਰਿਤਿਕ ਦੇ ਕਿਰਦਾਰ ਦਾ ਨਾਂ ਕਬੀਰ ਦਾ ਤੇ ਟਾਈਗਰ ਦਾ ਕਿਰਦਾਰ ਖਾਲਿਦ ਦਾ ਹੈ।



ਟ੍ਰੇਲਰ ਦੇ ਕੁਝ ਸੀਨਸ ‘ਚ ਦੋਵੇਂ ਇੱਕ ਦੂਜੇ ਲਈ ਵੀ ਲੜਦੇ ਨਜ਼ਰ ਆਏ ਹਨ ਪਰ ਜ਼ਿਆਦਾ ਸਮਾਂ ਦੋਵਾਂ ਦੀ ਆਪਸੀ ਫਾਈਟ ਦਿਖਾਈ ਹੈ। ਫ਼ਿਲਮ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਵਾਣੀ ਕਪੂਰ ਵੀ ਹੈ। ਵਾਣੀ ਨੇ ਆਪਣੇ ਰੋਲ ਲਈ ਕਾਫੀ ਮਿਹਨਤ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਲਈ ਬਿਕਨੀ ਬੌਡੀ ਹਾਸਲ ਕਰਨਾ ਸੌਖਾ ਨਹੀਂ ਸੀ।



ਫ਼ਿਲਮ ਇਸੇ ਸਾਲ 2 ਅਕਤੂਬਰ ਨੂੰ ਆ ਰਹੀ ਹੈ ਜਿਸ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਤੇ ਯਸਰਾਜ ਨੇ ਪ੍ਰੋਡਿਊਸ ਕੀਤਾ ਹੈ।