ਅਨਾਇਤ ਅਲੀ ਸਣੇ ਕਈ ਨੇਤਾ ਪੀਡੀਪੀ ਦੇ ਹਨ। ਅਜਿਹੇ ‘ਚ ਇਨ੍ਹਾਂ ਨੇਤਾਵਾਂ ਦਾ ਬੀਜੇਪੀ ਜੁਆਇਨ ਕਰਨਾ ਮਹਿਬੂਬਾ ਦੀ ਪਾਰਟੀ ਲਈ ਵੱਡਾ ਝਟਕਾ ਹੈ। ਬੀਜੇਪੀ ਜੁਆਇਨ ਕਰਨ ‘ਤੇ ਇਨ੍ਹਾਂ ਨੇਤਾਵਾਂ ਦਾ ਲੱਦਾਖ ਬੀਜੇਪੀ ਸਾਂਸਦ ਨਾਮਗਿਆਲ ਨੇ ਸਵਾਗਤ ਕੀਤਾ।
ਉਧਰ ਅਨਾਇਤ ਅਲੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮਸੁਲਿਮ ਬਹੁਲ ਜ਼ਿਲ੍ਹੇ ਕਾਰਗਿਲ ਦੇ ਲੋਕਾਂ ਨੇ ਬੇਸ਼ੱਕ ਹੀ ਲੱਦਾਖ ਲਈ ਕੇਂਦਰ ਸ਼ਾਸਿਤ ਖੇਤਰ ਦੇ ਦਰਜਾ ਨਾ ਮੰਗਿਆ ਹੋਵੇ ਪਰ ਐਲਾਨ ਤੋਂ ਬਾਅਦ ਉਹ ਖੁਸ਼ ਹਨ ਕਿਉਂਕਿ ਕੇਂਦਰ ਮਾਮਲਿਆਂ ਨੂੰ ਸਿੱਧੇ ਤੌਰ ‘ਤੇ ਦੇਖੇਗਾ ਜਿਸ ‘ਚ ਵਿਕਾਸ ਯੋਜਨਾਵਾਂ ਵੀ ਸ਼ਾਮਲ ਹਨ।
ਬੀਜੇਪੀ ਨੇ ਕਿਹਾ ਕਿ ਪਾਰਟੀ ‘ਚ ਸ਼ਾਮਲ ਹੋਣ ਵਾਲੇ ਹੋਰ ਨੇਤਾਵਾਂ ‘ਚ ਮੋਹਸਿਨ ਅਲੀ, ਜਹੀਰ ਹੁਸੈਨ ਬਾਬਰ, ਕਾਚੋ ਗੁਲਜਾਰ ਹੁਸੈਨ, ਅਸਦੁੱਲਾ ਮੁੰਸ਼ੀ, ਮੁਹਮੰਦ ਇਬ੍ਰਾਹਿਮ ਤੇ ਤਾਸ਼ੀ ਸੇਰਿੰਗ ਸ਼ਾਮਲ ਹਨ।