Amritpal Singh Reply To Kangana Ranaut: ਕੰਗਨਾ ਰਣੌਤ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਬੀਤੇ ਦਿਨ ਅਦਾਕਾਰਾ ਨੇ ਸੋਸ਼ਲ ਮੀਡੀਆ ਉੱਪਰ ਅਜਨਾਲਾ ਹਿੰਸਾ 'ਤੇ ਪ੍ਰਤੀਕਿਿਰਆ ਦਿੱਤੀ ਸੀ। ਕੰਗਨਾ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਸੀ ਕਿ ਉਸ ਨੂੰ ਅੰਮ੍ਰਿਤਪਾਲ ਦੀ ਚੁਣੌਤੀ ਸਵੀਕਾਰ ਹੈ। ਇਸ ਦੇ ਨਾਲ ਨਾਲ ਕੰਗਨਾ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ 'ਚ ਇਹ ਵੀ ਕਿਹਾ ਸੀ ਕਿ ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨ ਦੇਣਾ ਚਾਹੀਦਾ ਹੈ।


ਇਹ ਵੀ ਪੜ੍ਹੋ: ਬਾਲੀਵੁੱਡ 'ਤੇ ਭੜਕੇ ਨਸੀਰੂਦੀਨ ਸ਼ਾਹ, ਬੋਲੇ- ਇੱਥੇ ਧਰਮਾਂ ਦੀ ਕੋਈ ਇੱਜ਼ਤ ਨਹੀ, ਸਿੱਖਾਂ ਦੇ ਬਾਰੇ ਕਹੀ ਇਹ ਗੱਲ, ਵੀਡੀਓ ਵਾਇਰਲ


ਹੁਣ ਇਸ ਸਭ 'ਤੇ ਅੰਮ੍ਰਿਤਪਾਲ ਨੇ ਰਿਐਕਸ਼ਨ ਦਿੱਤਾ ਹੈ। ਅੰਮ੍ਰਿਤਪਾਲ ਨੇ ਕੰਗਨਾ ਦੇ ਸ਼ਬਦੀ ਹਮਲਿਆਂ ਦਾ ਜਵਾਬ ਦਿੱਤਾ ਹੈ। ਉਸ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ;ਚ ਕਿਹਾ, 'ਉਹ ਕੰਗਨਾ ਨਾਲ ਹਰ ਮੁੱਦੇ 'ਤੇ ਬਹਿਸ ਕਰਨ ਲਈ ਤਿਆਰ ਹੈ।'


ਦਸ ਦਈਏ ਕਿ 24 ਫਰਵਰੀ ਨੂੰ ਅਜਨਾਲਾ 'ਚ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਨੇ ਥਾਣੇ ਦਾ ਘਿਰਾਓ ਕਰ ਲਿਆ ਸੀ। ਇਸ ਦੌਰਾਨ ਉਸ ਦੇ ਸਮਰਥਕਾਂ ਨੇ ਪੁਲਿਸ ਅਫਸਰਾਂ 'ਤੇ ਹਮਲਾ ਵੀ ਕੀਤਾ ਸੀ। ਇਹੀ ਨਹੀਂ ਅੰਮ੍ਰਿਤਪਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈਕੇ ਥਾਣੇ ਜਾ ਪਹੁੰਚਿਆ ਸੀ। ਇਸ ਗੱਲ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਸਭ ਕੁੱਝ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਦੇ ਤੇਵਰ ਢਿੱਲੇ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਉਸ ਨੇ ਆਪਣੇ ਤਾਜ਼ਾ ਇੰਟਰਵਿਊ ਚ ਵੱਖਵਾਦੀ ਰਵੱਈਏ ਨੂੰ ਸਹੀ ਠਹਿਰਾਇਆ ਅਤੇ ਨਾਲ ਹੀ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਕਰਾਰ ਦਿੱਤਾ।


ਕੀ ਕਿਹਾ ਸੀ ਕੰਗਨਾ ਨੇ?
ਕੰਗਨਾ ਨੇ ਕਿਹਾ ਕਿ ਉਸ ਉਪਰ 6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ ਅਤੇ ਪੰਜਾਬ ਵਿੱਚ ਮੇਰੀਆਂ ਫਿਲਮਾਂ 'ਤੇ ਪਾਬੰਦੀ ਲਗਾਈ ਗਈ, ਮੇਰੀ ਕਾਰ 'ਤੇ ਹਮਲਾ ਕੀਤਾ ਗਿਆ, ਜੋ ਇਹ ਸਭ ਕੁੱਝ ਉਹ ਕੀਮਤ ਹੈ ਜੋ ਦੇਸ਼ ਨੂੰ ਇਕਜੁੱਟ ਰੱਖਣ ਲਈ ਰਾਸ਼ਟਰਵਾਦੀ ਨੂੰ ਚੁਕਾਉਣੀ ਪੈਂਦੀ ਹੈ...। ਭਾਰਤ ਸਰਕਾਰ ਨੇ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ ਅਤੇ ਜੇਕਰ ਸੰਵਿਧਾਨ ਵਿੱਚ ਵਿਸ਼ਵਾਸ ਕਰੋ, ਤਾਂ ਤੁਹਾਨੂੰ ਇਸ ਮਾਮਲੇ ਵਿੱਚ ਬਹੁਤਾ ਸੋਚਣ ਦੀ ਲੋੜ ਨਹੀਂ ਹੈ...।


ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ, ਕਿਹਾ- ਦੁਨੀਆ ਸੜਦੀ, ਆਪਾਂ ਹੱਸਦੇ