ਅਮੈਲੀਆ ਪੰਜਾਬੀ ਦੀ ਰਿਪੋਰਟ
Warning 2 First Review: ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਜੈਸਮੀਨ ਭਸੀਨ, ਰਾਹੁਲ ਦੇਵ ਤੇ ਧੀਰਜ ਕੁਮਾਰ ਸਟਾਰਰ ਫਿਲਮ 'ਵਾਰਨਿੰਗ 2' ਕੱਲ੍ਹ ਯਾਨਿ 2 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾ ਰਿਿਵਿਊ ਵੀ ਸਾਹਮਣੇ ਆ ਗਿਆ ਹੈ। ਗਿੱਪੀ ਗਰੇਵਾਲ ਨੇ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ, ਜਿਸ ਵਿੱਚ ਉਨ੍ਹਾਂ ਨੇ ਪੰਜਾਬੀ ਕਲਾਕਾਰਾਂ ਅਤੇ ਮੀਡੀਆ ਨੂੰ ਬੁਲਾਇਆ ਸੀ।
ਇਹ ਵੀ ਪੜ੍ਹੋ: ਰਣਬੀਰ ਕਪੂਰ ਨੇ ਛੱਡਿਆ 'ਐਨੀਮਲ' ਅਵਤਾਰ, ਕਲੀਨ ਸ਼ੇਵ ਹੋਇਆ ਐਕਟਰ, ਵੀਡੀਓ ਹੋ ਰਿਹਾ ਵਾਇਰਲ
ਫਿਲਮ ਦੇਖਣ ਤੋਂ ਬਾਅਦ ਹਰ ਕੋਈ ਇਸ ਦੀ ਤਰੀਫ ਕਰ ਰਿਹਾ ਹੈ। ਸਰਗੁਣ ਮਹਿਤਾ ਨੇ ਕਿਹਾ ਕਿ 'ਇਹ ਇੱਕ ਬਿਲਕੁਲ ਹੀ ਨੈਕਸਟ ਲੈਵਲ ਦੀ ਫਿਲਮ ਹੈ।' ਹਿਮਾਂਸ਼ੀ ਖੁਰਾਣਾ ਨੇ ਫਿਲਮ ਦੀ ਤਾਰੀਫ ਕਰਦਿਆਂ ਕਿਹਾ ਕਿ ਕਿਤੇ ਵੀ ਇਸ ਦਾ ਸਕ੍ਰੀਨਪਲੇਅ ਟੁੱਟਦਾ ਹੋਇਆ ਨਜ਼ਰ ਨਹੀਂ ਆਉਂਦਾ, ਜਿੱਥੇ ਸਕ੍ਰੀਨਪਲੇਅ ਟੁੱਟਦਾ ਹੈ, ਉੱਥੇ ਫਿਲਮ ਬੋਰ ਲੱਗਣ ਲੱਗ ਪੈਂਦੀ ਹੈ। ਪਰ ਇਹ ਫਿਲਮ ਤੁਹਾਨੂੰ ਬੰਨ੍ਹ ਕੇ ਬਿਠਾ ਲੈਂਦੀ ਹੈ। ਇਸ ਤੋਂ ਇਲਾਵਾ ਹਰ ਕੋਈ ਇਸ ਫਿਲਮ ਦੀ ਰੱਜ ਕੇ ਤਾਰੀਫਾਂ ਕਰਦਾ ਨਜ਼ਰ ਆ ਰਿਹਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ 'ਵਾਰਨਿੰਗ 2' ਫਿਲਮ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟਰੇਲਰ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ ਹੈ। ਲੋਕਾਂ ਨੂੰ ਫਿਲਮ ਦੀ ਸਟਾਰਕਾਸਟ ਕਾਫੀ ਪਸੰਦ ਆ ਰਹੀ ਹੈ। ਖਾਸ ਕਰਕੇ ਪੰਮੇ ਦੇ ਕਿਰਦਾਰ 'ਚ ਪ੍ਰਿੰਸ ਕੰਵਲਜੀਤ ਸਿੰਘ ਤੇ ਗੇਜੇ ਦੇ ਕਿਰਦਾਰ 'ਚ ਗਿੱਪੀ ਗਰੇਵਾਲ ਦਿਲ ਜਿੱਤ ਰਹੇ ਹਨ। ਦੂਜੇ ਪਾਸੇ, ਪੁਲਿਸ ਅਫਸਰ ਦੀ ਭੂਮਿਕਾ 'ਚ ਰਾਹੁਲ ਦੇਵ ਨੇ ਬੇਹਤਰੀਨ ਕੰਮ ਕੀਤਾ ਹੈ। ਧੀਰਜ ਕੁਮਾਰ ਨੇ ਵੀ ਆਪਣੇ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਹੈ। ਬਾਕੀ ਜਨਤਾ ਇਸ ਫਿਲਮ ਨੂੰ ਦੇਖ ਕੇ ਕਿਵੇਂ ਰਿਐਕਟ ਕਰਦੀ ਹੈ, ਇਸ ਦਾ ਪਤਾ ਤਾਂ 2 ਫਰਵਰੀ ਨੂੰ ਲੱਗੇਗਾ।