ਅਮੈਲੀਆ ਪੰਜਾਬੀ ਦੀ ਰਿਪੋਰਟ
Amar Singh Chamkila Death: ਅਮਰ ਸਿੰਘ ਚਮਕੀਲਾ ਉਹ ਨਾਮ ਹੈ, ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਮਰਹੂਮ ਗਾਇਕ ਨੂੰ ਮਰਨ ਤੋਂ 35 ਸਾਲਾਂ ਬਾਅਦ ਅੱਜ ਤੱਕ ਉਸ ਦੇ ਸਦਾਬਹਾਰ ਗਾਣਿਆਂ ਲਈ ਯਾਦ ਕੀਤਾ ਜਾਂਦਾ ਹੈ।
8 ਮਾਰਚ 1988 ਨੂੰ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਿਨ ਪ੍ਰਸਿੱਧ ਪੰਜਾਬੀ ਗਾਇਕ ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਕੌਰ ਨੂੰ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸ਼ਿਲਪਾ ਸ਼ੈੱਟੀ ਦੀ ਮਾਂ ਹਸਪਤਾਲ ਭਰਤੀ, ਅਦਾਕਾਰਾ ਸੋਸ਼ਲ ਮੀਡੀਆ 'ਤੇ ਹੋਈ ਭਾਵੁਕ, ਫੈਨਜ਼ ਨੂੰ ਕੀਤੀ ਇਹ ਅਪੀਲ
ਇਸੇ ਦਰਮਿਆਨ ਗਾਇਕਾ ਊਸ਼ਾ ਕਿਰਨ ਦਾ ਨਾਂ ਸੁਰਖੀਆਂ 'ਚ ਆ ਗਿਆ ਹੈ। ਊਸ਼ਾ ਕਿਰਨ ਪੰਜਾਬੀ ਗਾਇਕਾ ਰਹੀ ਹੈ, ਜਿਸ ਨੇ ਚਮਕੀਲਾ ਦੇ ਨਾਲ ਗਾਣੇ ਗਾਏ ਅਤੇ ਉਸ ਦੇ ਨਾਲ ਅਖਾੜੇ ਵੀ ਲਾਏ ਸੀ। ਇਸ ਦੇ ਨਾਲ ਨਾਲ ਊਸ਼ਾ ਕਿਰਨ ਅਮਰਜੋਤ ਕੌਰ ਦੀ ਕਰੀਬੀ ਦੋਸਤ ਸੀ।
ਊਸ਼ਾ ਕਿਰਨ ਨੇ 35 ਸਾਲਾਂ ਬਾਅਦ ਆਪਣੀ ਚੁੱਪੀ ਤੋੜੀ ਹੈ ਅਤੇ ਚਮਕੀਲਾ ਤੇ ਉਸ ਦੀ ਮੌਤ ਬਾਰੇ ਖੁੱਲ੍ਹ ਕੇ ਸਭ ਗੱਲਾਂ ਬਿਆਨ ਕੀਤੀਆਂ ਹਨ। ਦਰਅਸਲ, ਹਾਲ ਹੀ 'ਚ ਊਸ਼ਾ ਕਿਰਨ ਨੇ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਸ ਦੌਰਾਨ ਉਸ ਤੋਂ ਪੁੱਛਿਆ ਗਿਆ ਕਿ ਚਮਕੀਲਾ ਦੀ ਮੌਤ ਵਾਲੇ ਦਿਨ ਉਹ ਕੀ ਕੀ ਕਰ ਰਿਹਾ ਸੀ। ਇਸ 'ਤੇ ਊਸ਼ਾ ਕਿਰਨ ਨੇ ਕਿਹਾ, 'ਪਹਿਲਾਂ ਮੈਂ ਚਮਕੀਲੇ ਨਾਲ ਜਲੰਧਰ ਅਖਾੜਾ ਲਾਉਣ ਜਾਣਾ ਸੀ, ਪਰ ਚਮਕੀਲਾ ਮੈਨੂੰ ਲੈਕੇ ਨਹੀਂ ਜਾਣਾ ਚਾਹੁੰਦਾ ਸੀ। ਉਹ ਕਿਸੇ ਹੋਰ ਕੁੜੀ ਨੂੰ ਸਟੇਜ ਸ਼ੋਅ 'ਤੇ ਲਿਜਾਣਾ ਚਾਹੁੰਦਾ ਸੀ। ਪਰ ਉਸ ਦੀ ਪਤਨੀ ਅਮਰਜੋਤ ਇਸ ਗੱਲ 'ਤੇ ਅੜ੍ਹ ਗਈ ਕਿ ਜੇ ਚਮਕੀਲੇ ਨਾਲ ਕੋਈ ਕੁੜੀ ਜਾਵੇਗੀ ਤਾਂ ਉਹ ਊਸ਼ਾ ਕਿਰਨ ਹੀ ਹੋਵੇਗੀ। ਦੋਵਾਂ ਵਿੱਚ ਇਸ ਗੱਲ 'ਤੇ ਥੋੜੀ ਬਹਿਸ ਹੋਈ ਤੇ ਆਖਰ ਅਮਰਜੋਤ ਖੁਦ ਹੀ ਚਮਕੀਲੇ ਨਾਲ ਸ਼ੋਅ ਲਾਉਣ ਲਈ ਤਿਆਰ ਹੋ ਗਈ।' ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਚਮਕੀਲਾ 80 ਦੇ ਦਹਾਕਿਆਂ ਦਾ ਜਾਣਿਆ ਮਾਣਿਆ ਗਾਇਕ ਰਿਹਾ ਹੈ। ਉਸ ਨੇ ਆਪਣੇ 7-8 ਸਾਲ ਦੇ ਛੋਟੇ ਜਿਹੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਸ ਸਮੇਂ ਚਮਕੀਲੇ ਦੇ ਮੁਕਾਬਲੇ 'ਚ ਗੁਰਦਾਸ ਮਾਨ, ਹੰਸ ਰਾਜ ਹੰਸ ਸਮੇਤ ਕਿੰਨੇ ਹੀ ਦਿੱਗਜ ਗਾਇਕ ਸੀ, ਪਰ ਸਭ ਤੋਂ ਵੱਧ ਪ੍ਰਸਿੱਧੀ ਚਮਕੀਲੇ ਦੀ ਹੁੰਦੀ ਸੀ। ਉਹ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ, ਪਰ ਇਹ ਸਿਤਾਰਾ 8 ਮਾਰਚ 1988 ਨੂੰ ਹਮੇਸ਼ਾ ਲਈ ਟੁੱਟ ਗਿਆ।