ਮੁੰਬਈ: ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਦਾ ਇੱਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਨਿਰਦੇਸ਼ਕ ਵਿਕਰਮ ਭੱਟ ਉਸ ਨੂੰ ਸੈੱਟ 'ਤੇ ਮਾਰਦੇ ਹੋਏ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਸੰਨੀ ਲਿਓਨ ਬਹੁਤ ਤੇਜ਼ੀ ਨਾਲ ਡਿੱਗਦੀ ਹੈ। ਸੰਨੀ ਨੇ ਖੁਦ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਤੋਂ ਸਾਂਝਾ ਕੀਤਾ ਹੈ।

ਪਰ ਘਬਰਾਉਣ ਦਾ ਕੋਈ ਕਾਰਨ ਨਹੀਂ, ਇਹ ਇੱਕ ਸ਼ੂਟਿੰਗ ਦੀ ਰੀਲ ਲਾਈਫ ਵਿੱਚ ਹੋਇਆ ਹੈ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਸੰਨੀ ਲਿਓਨ ਸਾਹਮਣੇ ਤੋਂ ਆਉਂਦੀ ਹੈ ਤੇ ਵਿਕਰਮ ਭੱਟ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ, ਅਭਿਨੇਤਰੀ ਹੇਠਾਂ ਡਿੱਗ ਜਾਂਦੀ ਹੈ ਤੇ ਫਿਰ ਹੱਸਣ ਲੱਗ ਪੈਂਦੀ ਹੈ, ਇਸ ਨੂੰ ਫੈਨਸ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।


ਇਹ ਸਭ ਵੈੱਬ ਸੀਰੀਜ਼ 'ਅਨਾਮਿਕਾ' ਦੇ ਸੈੱਟ 'ਤੇ ਕੀਤਾ ਗਿਆ ਹੈ, ਜਿਸ ਦੀ ਸੰਨੀ ਲਿਓਨੀ ਇਨ੍ਹੀਂ ਦਿਨੀਂ ਸ਼ੂਟਿੰਗ ਕਰ ਰਹੀ ਹੈ। ਇਸ ਸੀਰੀਜ਼ ਦੇ ਨਿਰਦੇਸ਼ਕ ਵਿਕਰਮ ਭੱਟ ਹਨ। ਅਕਸਰ ਉਹ ਸੈੱਟ ਤੋਂ ਅਪਡੇਟ ਦਿੰਦੀ ਰਹਿੰਦੀ ਹੈ।

ਇਸ ਤੋਂ ਪਹਿਲਾਂ ਸੰਨੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਹੱਥ ਵਿੱਚ ਪਲੇਟ ਰੱਖ ਮਟਕ ਕੇ ਨੱਚ ਰਹੀ ਹੈ। ਉਸ ਦੇ ਇਸ ਸਟਾਈਲ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਸੰਨੀ ਨੇ ਖ਼ੁਦ ਇਸ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਉਸ ਨੇ ਲਿਖਿਆ ਕਿ ਉਸ ਨੇ ਇਸ ਤਰ੍ਹਾਂ ਸੈੱਟ ਤੇ ਮਸਤੀ ਕੀਤੀ।