ਅਮੈਲੀਆ ਪੰਜਾਬੀ ਦੀ ਰਿਪੋਰਟ
Sidhu Moose Wala: ਪੰਜਾਬੀ ਇੰਡਸਟਰੀ 'ਚ ਬਹੁਤ ਸਾਰੇ ਕਲਾਕਾਰ ਹਨ, ਪਰ ਸਿੱਧੂ ਮੂਸੇਵਾਲਾ ਉਨ੍ਹਾਂ ਸਾਰਿਆ 'ਚੋਂ ਵੱਖਰਾ ਸੀ। ਇਹ ਉਸ ਦੀ ਦੁਨੀਆ ਭਰ 'ਚ ਪ੍ਰਸਿੱਧੀ ਨੂੰ ਦੇਖ ਕੇ ਪਤਾ ਲੱਗਦਾ ਹੈ। ਕਈ ਮੌਕਿਆਂ 'ਤੇ ਪੰਜਾਬੀ ਕਲਾਕਾਰਾਂ ਨੇ ਵੀ ਮੂਸੇਵਾਲਾ ਦੀ ਸਟਾਰਡਮ ਦਾ ਜ਼ਿਕਰ ਕੀਤਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਰਗੁਣ ਮਹਿਤਾ ਨੂੰ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਸੁਣਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਨਵੀਂ ਐਲਬਮ 'ਐਲੀਟ' ਦਾ ਕੀਤਾ ਐਲਾਨ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
ਸਰਗੁਣ ਮਹਿਤਾ ਨੇ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਕਿਵੇਂ ਇੰਗਲੈਂਡ 'ਚ ਉਸ ਨੂੰ ਇੱਕ ਵਿਦੇਸ਼ੀ ਨੌਜਵਾਨ ਨੇ ਪਛਾਨਣ ਤੋਂ ਇਨਕਾਰ ਕੀਤਾ ਸੀ, ਪਰ ਜਦੋਂ ਉਸ ਨੇ ਸਿੱਧੂ ਮੂਸੇਵਾਲਾ ਦਾ ਨਾਮ ਲਿਆ, ਤਾਂ ਉਸ ਦਾ ਸਰਗੁਣ ਪ੍ਰਤੀ ਰਵੱਈਆ ਬਦਲ ਗਿਆ ਸੀ। ਸਰਗੁਣ ਨੇ ਦੱਸਿਆ ਕਿ ਉਹ ਇੰਗਲੈਂਡ 'ਚ ਸੀ ਤੇ ਉਸ ਨੂੰ ਇੱਕ ਸ਼ਖਸ ਨੇ ਪੁੱਛਿਆ ਕਿ ਉਹ ਕੌਣ ਹੈ। ਇਸ 'ਤੇ ਸਰਗੁਣ ਨੇ ਜਵਾਬ ਦਿੱਤਾ ਕਿ ਉਹ ਪੰਜਾਬੀ ਅਭਿਨੇਤਰੀ ਹੈ, ਫਿਲਮਾਂ 'ਚ ਕੰਮ ਕਰਦੀ ਹੈ। ਇਸ 'ਤੇ ਉਸ ਸ਼ਖਸ ਨੇ ਹੋਰ ਹੀ ਤਰ੍ਹਾਂ ਦਾ ਮੂੰਹ ਬਣਾਇਆ, ਕਿਉਂਕਿ ਉਹ ਉਸ ਨੂੰ ਪਛਾਣ ਨਹੀਂ ਸਕਿਆ ਸੀ। ਇਸ ਤੋਂ ਬਾਅਦ ਉਸ ਨੇ ਸਰਗੁਣ ਨੂੰ ਪੁੱਛਿਆ ਕਿ ਪੰਜਾਬੀ ਇੰਡਸਟਰੀ 'ਚ ਕੌਣ ਕੌਣ ਹੈ? ਇਸ 'ਤੇ ਜਦੋਂ ਸਰਗੁਣ ਨੇ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਤਾਂ ਫਿਰ ਜੋ ਹੋਇਆ ਦੇਖੋ ਇਸ ਵੀਡੀਓ 'ਚ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ ਗਲੋਬਲ ਸਟਾਰ ਦਾ ਦਰਜਾ ਹਾਸਲ ਹੈ। ਉਸ ਨੇ ਛੋਟੀ ਜਿਹੀ ਉਮਰ 'ਚ ਹੀ ਆਪਣੇ ਲਈ ਵੱਡਾ ਨਾਮ ਕਮਾ ਲਿਆ ਸੀ। ਪਰ 29 ਮਈ 2022 ਨੂੰ ਇਹ ਗਲੋਬਲ ਸਟਾਰ ਹਮੇਸ਼ਾ ਲਈ ਦੁਨੀਆ ਤੋਂ ਰੁਖਸਤ ਹੋ ਗਿਆ।