Pollywood Kissa: ਹੰਸ ਰਾਜ ਹੰਸ ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਸਮੇਂ ਹੰਸ ਰਾਜ ਹੰਸ ਆਪਣੇ ਸਿਆਸੀ ਸਫਰ 'ਤੇ ਹਨ।  


ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਬਾਲੀਵੁੱਡ ਫਿਲਮਾਂ ਨੂੰ ਕੀਤੀ ਨਾਂਹ, ਬੋਲੀ- 'ਸਿਰਫ ਇੱਕੋ ਸ਼ਰਤ 'ਤੇ ਬਾਲੀਵੁੱਡ ਫਿਲਮ 'ਚ ਕਰਾਂਗੀ ਕੰਮ ਕਿ...'


ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਹੰਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਉਸ ਨੇ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ, ਜਿਸ ਵਿੱਚ ਉਸ ਨੇ ਆਪਣੇ ਪਿਤਾ ਹੰਸ ਰਾਜ ਹੰਸ ਬਾਰੇ ਗੱਲ ਕੀਤੀ। ਉਸ ਨੇ ਦੱਸਿਆ ਕਿ ਕਿਵੇਂ ਹੰਸ ਰਾਜ ਹੰਸ ਅਸੂਲ ਪਸੰਦ ਤੇ ਅਸੂਲਾਂ ਦੇ ਸਖਤ ਇਨਸਾਨ ਹਨ।


ਨਵਰਾਜ ਹੰਸ ਨੇ ਦੱਸਿਆ ਕਿ 'ਇੱਕ ਵਾਰ ਸ਼ਿਕਾਗੋ 'ਚ ਮੇਰੇ ਪਿਤਾ ਹੰਸ ਰਾਜ ਹੰਸ ਦਾ ਲਾਈਵ ਸ਼ੋਅ ਸੀ, ਮੈਂ ਵੀ ਉਨ੍ਹਾਂ ਦੇ ਨਾਲ ਸੀ। ਇਸ ਦੌਰਾਨ ਮੈਂ ਸਟੇਜ 'ਤੇ ਚੜ੍ਹ ਕੇ ਨੱਚ ਰਿਹਾ ਸੀ। ਤਾਂ ਡੈਡੀ ਨੇ ਮੈਨੂੰ ਸਟੇਜ ਤੋਂ ਧੱਕਾ ਦੇ ਕੇ ਹੇਠਾਂ ਲਾਹ ਦਿੱਤਾ। ਉਨ੍ਹਾਂ ਦਾ ਸੁਭਾਅ ਬਹੁਤ ਵੱਖਰਾ ਹੈ। ਉਹ ਕਾਫੀ ਪ੍ਰੋਫੈਸ਼ਨਲ ਹਨ। ਉਨ੍ਹਾਂ ਨੂੰ ਆਪਣਾ ਸਟੇਜ ਬਿਲਕੁਲ ਸਾਫ ਸੁਥਰਾ ਚਾਹੀਦਾ ਹੈ। ਭਾਵੇਂ ਉਹ ਉਨ੍ਹਾਂ ਦਾ ਬੇਟਾ ਹੋਵੇ ਜਾਂ ਕੋਈ ਵੀ ਹੋਰ। ਉਹ ਕਹਿੰਦੇ ਹਨ ਕਿ ਮੇਰੀ ਸਟੇਜ ਨਹੀਂ ਖਰਾਬ ਕਰਨੀ।' ਇਸ ਦੇ ਨਾਲ ਹੀ ਨਵਰਾਜ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸਟੇਜ ਤੋਂ ਉਸ ਨੂੰ ਹੇਠਾਂ ਉਤਾਰਿਆ ਅਤੇ ਕਿਹਾ ਕਿ ਹੁਣ ਸੁਣ ਮੈਂ ਕੀ ਗਾ ਰਿਹਾਂ। ਚੱਲ ਹੁਣ ਨੱਚ। ਦੇਖੋ ਨਵਰਾਜ ਦਾ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਹੰਸ ਰਾਜ 80ਆਂ ਦੇ ਦਹਾਕਿਆਂ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਦੇ ਗਾਏ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਸਮੇਂ ਹੰਸ ਰਾਜ ਹੰਸ ਪੰਜਾਬੀ ਇੰਡਸਟਰੀ 'ਚ ਐਕਟਿਵ ਨਹੀਂ ਹਨ।


ਇਹ ਵੀ ਪੜ੍ਹੋ: ਅਨੁਪਮਾ ਦੀ ਗੁਰੂ ਮਾਂ ਮਾਲਤੀ ਦੇਵੀ ਨੇ ਕੀਤਾ ਖੂਬ ਹੰਗਾਮਾ, ਅਨੂ ਦੀ ਜ਼ਿੰਦਗੀ 'ਚ ਆਇਆ ਭਿਆਨਕ ਤੂਫਾਨ