ਮੁੰਬਈ: ਬੀਤੇ ਸਾਲ ਦੀ ਤਰ੍ਹਾਂ ਇਹ ਸਾਲ ਵੀ ਰਣਵੀਰ ਸਿੰਘ ਦੇ ਲਈ ਕਾਫੀ ਅਹਿਮ ਰਹਿਣ ਵਾਲਾ ਹੈ, ਕਿਉਂਕਿ ਇਸ ਸਾਲ ਉਨ੍ਹਾਂ ਦੇ ਵੱਡੇ ਪ੍ਰਾਜੈਕਟ ਆ ਰਹੇ ਹਨ। ਇਸ ਸਾਲ ਰਣਵੀਰ ਗਲੀ ਬੁਆਏ, ਤਖ਼ਤ ਅਤੇ ‘83’ ਫ਼ਿਲਮਾਂ ‘ਚ ਬਿਜ਼ੀ ਹਨ। ਉਂਝ ਰਣਵੀਰ ਦੀਆਂ ਫ਼ਿਲਮਾਂ ਬਾਕਸਆਫਿਸ ‘ਤੇ ਵੀ ਇੱਕ ਤੋਂ ਬਾਅਦ ਇੱਕ ਹਿੱਟ ਹੋ ਰਹੀਆਂ ਹਨ। ਫ਼ਿਲਮ ‘83’ ਲਈ ਰਣਵੀਰ ਨੇ ਕਬੀਰ ਖ਼ਾਨ ਦੇ ਨਾਲ ਹੱਥ ਮਿਲਾਇਆ ਹੈ।



ਇਸ ਫ਼ਿਲਮ ‘ਚ ਉਹ ਕ੍ਰਿਕਟਰ ਕਪਿਲ ਦੇਵ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਜਿਸ ਦੇ ਲਈ ਰਣਵੀਰ ਪੂਰੀ ਮਿਹਨਤ ਕਰ ਰਹੇ ਹਨ। ਜਿਸ ਦੇ ਲਈ ਰਣਵੀਰ ਕ੍ਰਿਕੇਟ ਦੀ ਵੀ ਪੂਰੀ ਪ੍ਰੈਕਟਿਸ ਕਰ ਰਹੇ ਹਨ। ਕਪਿਲ ਖੁਦ ਰਣਵੀਰ ਨੂੰ ਟ੍ਰੇਨਿੰਗ ਦੇ ਰਹੇ ਹਨ।



ਹਾਲ ਹੀ ‘ਚ ਫ਼ਿਲਮ ਡਾਇਰੈਕਟਰ ਕਬੀਰ ਖ਼ਾਨ ਨੇ ਇਸ ਫ਼ਿਲਮ ਨੂੰ ਲੈ ਕੇ ਅੀਹਮ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ, “ਰਣਵੀਰ ਆਪਣੇ ਕ੍ਰਿਕੇਟ ‘ਤੇ ਕਾਫੀ ਮਹਿਨਤ ਕਰ ਰਹੇ ਹਨ। ਉਹ ਹਰ ਰੋਜ਼ ਤਿੰਨ ਘੰਟੇ ਪ੍ਰੈਕਟਿਸ ਕਰਦੇ ਹਨ। ਫ਼ਿਲਮ ਦੀ ਸ਼ੂਟਿੰਗ ਬਾਰੇ ਕਬਰੀ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਮਈ ਅਤੇ ਅਗਸਤ ‘ਚ ਲੰਡਨ ‘ਚ ਸ਼ੂਟ ਹੋਵੇਗੀ ਜਦਕਿ ਬਾਕਿ ਦੀ ਸ਼ੂਟਿੰਗ ਭਾਰਤ ‘ਚ ਹੋਣੀ ਹੈ। ‘ਸਿੰਬਾ’ ਤੋਂ ਬਾਅਦ ਫੈਨਸ ਰਣਵੀਰ ਦੀ ਫ਼ਿਲਮਾਂ ਦੀ ਉੜੀਕ ਬੇਸਬਰੀ ਨਾਲ ਕਰ ਰਹੇ ਹਨ।