ਅਮੈਲੀਆ ਪੰਜਾਬੀ ਦੀ ਰਿਪੋਰਟ
Shah Rukh Khan News; ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਸਰਖੀਆਂ ਬਟੋਰ ਰਹੇ ਹਨ। ਐਕਟਰ ਦੀ ਫਿਲਮ 'ਜਵਾਨ' ਦੁਨੀਆ ਭਰ 'ਚ ਖੂਬ ਧਮਾਲਾਂ ਪਾ ਰਹੀ ਹੈ। ਫਿਲਮ ਨੇ ਪੂਰੀ ਦੁਨੀਆ 'ਚ 700 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਖਾਨ ਦੁਨੀਆ ਦੇ ਸਭ ਤੋਂ ਮਸ਼ਹੂਰ ਤੇ ਅਮੀਰ ਐਕਟਰਾਂ 'ਚੋਂ ਇੱਕ ਹਨ। ਰਿਪੋਰਟ ਦੇ ਮੁਤਾਬਕ ਸ਼ਾਹਰੁਖ ਖਾਨ ਦੀ ਜਾਇਦਾਦ 6300 ਕਰੋੜ ਰੁਪਏ ਹੈ।
ਪਰ 2012 'ਚ ਅਜਿਹਾ ਵੀ ਦੌਰ ਆਇਆ ਸੀ, ਜਦੋਂ ਸ਼ਾਹਰੁਖ ਖਾਨ ਦੀਵਾਲੀਆ ਹੋ ਗਏ ਸੀ। ਉਨ੍ਹਾਂ ਨੇ 2010 'ਚ ਫਿਲਮ 'ਰਾ ਵਨ' ਬਣਾਈ ਸੀ, ਜੋ ਕਿ ਬੁਰੀ ਤਰ੍ਹਾਂ ਫਲੌਪ ਹੋਈ ਸੀ। ਇਸ ਤੋਂ ਬਾਅਦ ਸ਼ਾਹਰੁਖ ਖਾਨ ਦੀਵਾਲੀਆ ਹੋ ਗਏ ਸੀ। ਇਸ ਤੋਂ ਬਾਅਦ ਸ਼ਾਹਰੁਖ ਖਾਨ ਦੀ ਲਗਾਤਾਰ ਇੱਕ ਹੋਰ ਫਿਲਮ ਫਲੌਪ ਹੋਈ ਸੀ। ਪਰ 2014 'ਚ ਜਦੋਂ ਸ਼ਾਹਰੁਖ ਖਾਨ ਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਫਿਲਮ 'ਹੈੱਪੀ ਨਿਊ ਈਅਰ' ਦਾ ਨਿਰਮਾਣ ਕਰ ਰਹੇ ਸੀ, ਤਾਂ ਅਜਿਹਾ ਵੀ ਦੌਰ ਆਇਆ ਸੀ ਕਿ ਉਨ੍ਹਾਂ ਦੇ ਕੋਲ ਫਿਲਮ ਦਾ ਸੈੱਟ ਲਾਉਣ ਦੇ ਵੀ ਪੈਸੇ ਨਹੀਂ ਸੀ। ਇਸ 'ਤੇ ਸ਼ਾਹਰੁਖ ਖਾਨ ਨੇ ਕਿਸੇ ਪਾਰਟੀ 'ਚ ਡਾਂਸ ਕਰਕੇ ਪੈਸਾ ਜੋੜਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਦਾ ਸੈੱਟ ਲਗਾਇਆ ਸੀ। ਸ਼ਾਹਰੁਖ ਨੇ 'ਆਪ ਕੀ ਅਦਾਲਤ' 'ਚ ਇਸ ਦਾ ਜ਼ਿਕਰ ਕੀਤਾ ਸੀ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਦੁਨੀਆ ਦੇ ਸਭ ਤੋਂ ਅਮੀਰ ਐਕਟਰਾਂ 'ਚੋਂ ਇੱਕ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 6300 ਕਰੋੜ ਰੁਪਏ ਹੈ। ਸ਼ਾਹਰੁਖ ਨੇ ਇਸੇ ਸਾਲ ਫਿਲਮ 'ਪਠਾਨ' ਨਾਲ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਸ਼ਾਹਰੁਖ ਨੇ ਇਹ ਕਮਬੈਕ 4 ਸਾਲਾਂ ਬਾਅਦ ਕੀਤਾ ਸੀ। ਇਸ ਦੇ ਨਾਲ ਨਾਲ ਉਨ੍ਹਾਂ ਦੀ ਫਿਲਮ 'ਜਵਾਨ' ਵੀ ਬਲਾਕਬਸਟਰ ਹੋ ਗਈ ਹੈ। ਫਿਲਮ ਪੂਰੀ ਦੁਨੀਆ 'ਚ ਰਿਕਾਰਡਤੋੜ ਕਮਾਈ ਕਰ ਰਹੀ ਹੈ।
ਇਹ ਵੀ ਪੜ੍ਹੋ: ਕਰਨ ਔਜਲਾ ਦੇ ਫੈਨ ਹੋਏ ਕ੍ਰਿਕੇਟ ਕਿੰਗ ਵਿਰਾਟ ਕੋਹਲੀ, ਇੰਸਟਾਗ੍ਰਾਮ 'ਤੇ ਗਾਇਕ ਨੂੰ ਕੀਤਾ ਫਾਲੋ