ਫ਼ਿਲਮ 'ਦੋਸਤਾਨਾ-2' ਲਈ ਕਰਨ ਜੌਹਰ ਨੂੰ ਮਿਲਿਆ ਨਵਾਂ ਚਿਹਰਾ, 4 ਫ਼ਿਲਮਾਂ ਕੀਤੀਆਂ ਸਾਈਨ
ਏਬੀਪੀ ਸਾਂਝਾ | 05 Sep 2019 03:21 PM (IST)
ਵੀਰਵਾਰ ਦੀ ਸਵੇਰ ਫ਼ਿਲਮੇਕਰ ਕਰਨ ਜੌਹਰ ਨੇ ਐਲਾਨ ਕੀਤਾ ਕਿ ਉਹ ‘ਦੋਸਤਾਨਾ-2’ ਦੇ ਲਈ ਜਿਸ ਚਿਹਰੇ ਦੀ ਭਾਲ ਕਰ ਰਹੇ ਸੀ ਉਹ ਪੂਰੀ ਹੋ ਗਈ ਹੈ। ਕਰਨ ਨੇ ਐਕਟਰ ਲਕਸ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕਰ ਕੇ ਉਸ ਦੇ ਫ਼ਿਲਮੀ ਡੈਬਿਊ ਦਾ ਐਲਾਨ ਕੀਤਾ ਹੈ।
ਮੁੰਬਈ: ਵੀਰਵਾਰ ਦੀ ਸਵੇਰ ਫ਼ਿਲਮੇਕਰ ਕਰਨ ਜੌਹਰ ਨੇ ਐਲਾਨ ਕੀਤਾ ਕਿ ਉਹ ‘ਦੋਸਤਾਨਾ-2’ ਦੇ ਲਈ ਜਿਸ ਚਿਹਰੇ ਦੀ ਭਾਲ ਕਰ ਰਹੇ ਸੀ ਉਹ ਪੂਰੀ ਹੋ ਗਈ ਹੈ। ਕਰਨ ਨੇ ਐਕਟਰ ਲਕਸ਼ ਦੀਆਂ ਕੁਝ ਤਸਵੀਰਾਂ ਸ਼ੇਅਰ ਕਰ ਕੇ ਉਸ ਦੇ ਫ਼ਿਲਮੀ ਡੈਬਿਊ ਦਾ ਐਲਾਨ ਕੀਤਾ ਹੈ। ਕਰਨ ਦੇ ਐਲਾਨ ਤੋਂ ਬਾਅਦ ਲੋਕਾਂ ਦੇ ਜ਼ਹਿਨ ‘ਚ ਲਕਸ਼ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ, ਜਿਵੇਂ ਲਕਸ਼ ਕੌਣ ਹੈ ਤੇ ਕੀ ਉਹ ਕੋਈ ਸਟਾਰ ਕਿੱਡ ਹੈ? ਫ਼ਿਲਮੀ ਇੰਡਸਟਰੀ ਨਾਲ ਉਸ ਦਾ ਕੀ ਕੁਨੈਕਸ਼ਨ ਹੈ? ਇਸ ਦੌਰਾਨ ਕਰਨ ਨੇ ਵੀ ਟਵੀਟ ਕਰ ਕਿਹਾ, 'ਹਾਂ, ਮੈਂ ਵੀ ਉਸ ਫ਼ਿਲਮ ਇੰਡਸਟਰੀ ਦੇ ਕੁਨੈਕਸ਼ਨ ਦੇ ਕਈ ਸਵਾਲਾਂ ਨਾਲ ਜਾਗਿਆ। ਉਹ ਇੱਥੇ ਦਾ ਨਹੀਂ ਹੈ ਤੇ ਆਡੀਸ਼ਨ ਪ੍ਰੋਸੈਸ ‘ਚ ਸਿਲੈਕਟ ਹੋਇਆ ਹੈ।' ਦੱਸ ਦਈਏ ਕਰਨ ਨੇ ਲਕਸ਼ ਨੂੰ ਪੇਸ਼ ਕਰਦੇ ਹੋਏ ਲਿਖਿਆ, 'ਧਰਮਾ ਬਲਾਕ ‘ਚ ਇਸ ਨਵੇਂ ਬੱਚੇ ਨਾਲ ਮਿਲਵਾ ਕੇ ਖੁਸ਼ ਅਤੇ ਉਤਸ਼ਾਹਿਤ ਹਾਂ। ਲਕਸ਼ ਸਾਡੇ ਨਾਲ ਫ਼ਿਲਮ ਦੋਸਤਾਨਾ-2 ਨਾਲ ਆਪਣਾ ਡੈਬਿਊ ਕਰੇਗਾ।' ਲਕਸ਼ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਸੋਨੀ ਦੇ ਟੀਵੀ ਸੀਰੀਅਲ ‘ਪਰਸ’ ਦੇ ਲੀਡ ਰੋਲ ‘ਚ ਨਜ਼ਰ ਆ ਚੁੱਕਿਆ ਹੈ ਤੇ ਫ਼ਿਲਮ ‘ਹਸੀਨਾ ਪਾਰਕਰ’ ‘ਚ ਵੀ ਛੋਟਾ ਜਿਹਾ ਰੋਲ ਪਲੇਅ ਕਰ ਚੁੱਕਿਆ ਹੈ। ਲਕਸ਼ ਦੇ ਨਾਲ ਧਰਮਾ ਪ੍ਰੋਡਕਸ਼ਨ ਨੇ ਚਾਰ ਫ਼ਿਲਮਾਂ ਦਾ ਕਾਨਟ੍ਰੈਕਟ ਸਾਈਨ ਕੀਤਾ ਹੈ।