Who is Fahadh Faasil: ਪੁਸ਼ਪਾ ਨੇ 2021 ਦੇ ਆਖਰੀ ਮਹੀਨੇ ਜੋ ਧਮਾਕਾ ਕੀਤਾ ਸੀ, ਉਹ 2022 ਦੇ ਪਹਿਲੇ ਮਹੀਨੇ ਵੀ ਗੂੰਜ ਰਿਹਾ ਹੈ। ਲੋਕਾਂ ਨੇ ਫਿਲਮ, ਫਿਲਮ ਦੀ ਕਹਾਣੀ, ਫਿਲਮ ਦੇ ਕਿਰਦਾਰਾਂ ਨੂੰ ਇੰਨਾ ਪਸੰਦ ਕੀਤਾ ਕਿ ਪੁਸ਼ਪਾ ਦੀ ਖੁਸ਼ੀ ਉਨ੍ਹਾਂ ਦੇ ਸਿਰ ਤੋਂ ਨਹੀਂ ਉੱਤਰ ਸਕੀ। ਆਲਮ ਇਹ ਹੈ ਕਿ ਪਹਿਲੀ ਫਿਲਮ ਖਤਮ ਨਹੀਂ ਹੋਈ ਕਿ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।  


ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਅੱਲੂ ਅਰਜੁਨ (Allu Arjun) ਦੇ ਨਾਂ ਦਾ ਸ਼ੋਰ ਕਾਫੀ ਸੁਣਨ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਬੇਮਿਸਾਲ ਅਦਾਕਾਰੀ ਨੂੰ ਦੇਖ ਕੇ ਲੋਕ ਹੈਰਾਨ ਹਨ ਪਰ ਪੁਸ਼ਪਾ 'ਚ ਇੱਕ ਹੋਰ ਕਿਰਦਾਰ ਹੈ ਤੇ ਉਸ ਕਿਰਦਾਰ ਨੂੰ ਨਿਭਾਉਣ ਵਾਲਾ ਕਲਾਕਾਰ ਹੈ, ਜੋ ਕਾਫੀ ਤਾਰੀਫਾਂ ਖੱਟ ਰਿਹਾ ਹੈ। ਉਹ ਕਲਾਕਾਰ ਹੈ ਫਹਾਦ ਫਾਸਿਲ (Fahadh Faasil)। ਉਸ ਦੀ ਐਂਟਰੀ ਕਲਾਈਮੈਕਸ ਤੋਂ ਥੋੜ੍ਹੀ ਦੇਰ ਪਹਿਲਾਂ ਹੁੰਦੀ ਹੈ, ਪਰ ਯਕੀਨ ਕਰੋ, ਅੱਲੂ ਅਰਜੁਨ ਤੋਂ ਬਾਅਦ ਜੇਕਰ ਕਿਸੇ ਨੇ ਲਾਈਮਲਾਈਟ ਚੋਰੀ ਕੀਤੀ ਹੈ ਤਾਂ ਉਹ ਹੈ ਫਹਾਦ।


ਨੈਸ਼ਨਲ ਅਵਾਰਡ ਜੇਤੂ ਫਹਾਦ ਫਾਸਿਲ
ਅੱਲੂ ਅਰਜੁਨ ਦੀ ਪੁਸ਼ਪਾ (Allu Arjun Pushpa)  ਵਿੱਚ ਫਹਾਦ ਫਾਸਿਲ ਦੀ ਐਂਟਰੀ ਕਲਾਈਮੈਕਸ ਤੋਂ ਕੁਝ ਸਮਾਂ ਪਹਿਲਾਂ ਹੁੰਦੀ ਹੈ। ਫਿਲਮ ਵਿੱਚ ਉਨ੍ਹਾਂ ਦੀ ਐਂਟਰੀ ਦੱਸਦੀ ਹੈ ਕਿ ਪੁਸ਼ਪਾ ਲਈ ਅੱਗੇ ਦਾ ਰਸਤਾ ਆਸਾਨ ਨਹੀਂ ਹੈ। ਫਿਲਮ 'ਚ ਉਨ੍ਹਾਂ ਨੂੰ ਸਿਰਫ 20 ਤੋਂ 25 ਮਿੰਟ ਹੀ ਦੇਖਿਆ ਗਿਆ ਹੈ ਪਰ ਇਨ੍ਹਾਂ ਹੀ ਮਿੰਟਾਂ 'ਚ ਹੀ ਉਨ੍ਹਾਂ ਨੇ ਸਾਰੀ ਲਾਈਮਲਾਈਟ ਲੈ ਲਈ। ਉਦੋਂ ਤੋਂ ਉਨ੍ਹਾਂ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਜਾਣਨਾ ਚਾਹੁੰਦੇ ਹਨ ਕਿ ਫਹਾਦ ਫਾਸਿਲ ਕੌਣ ਹੈ? 


ਦਰਅਸਲ, ਫਹਾਦ ਫਾਸਿਲ ਦੱਖਣ ਦਾ ਜਾਣਿਆ-ਪਛਾਣਿਆ ਨਾਮ ਹੈ। ਜਿਨ੍ਹਾਂ ਮਲਿਆਲਮ ਅਤੇ ਤਾਮਿਲ ਫਿਲਮਾਂ 'ਚ ਕਾਫੀ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਸ਼ਾਨਦਾਰ ਕੰਮ ਦੇ ਦਮ 'ਤੇ ਨਾਮ ਕਮਾਇਆ ਹੈ। 2002 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਫਹਾਦ ਫਾਸਿਲ ਹੁਣ ਤੱਕ ਕਈ ਐਵਾਰਡ ਜਿੱਤ ਚੁੱਕੇ ਹਨ, ਜਿਨ੍ਹਾਂ ਵਿੱਚ ਨੈਸ਼ਨਲ ਐਵਾਰਡ ਵੀ ਸ਼ਾਮਿਲ ਹੈ। ਫਹਾਦ ਫਾਸਿਲ ਨੇ 2018 ਵਿੱਚ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ।


ਇਹ ਵੀ ਪੜ੍ਹੋ: Diljit Dosanjh ਨੇ ਦੱਸੀ ਆਉਣ ਵਾਲੀ ਪੰਜਾਬੀ ਫਿਲਮ Babe Bhangra Paunde Ne ਦੀ ਰਿਲੀਜ਼ ਡੇਟ


ਪੁਸ਼ਪਾ 2 'ਚ ਅੱਲੂ ਅਰਜੁਨ ਨੂੰ ਟੱਕਰ ਦੇਣਗੇ  
ਪੁਸ਼ਪਾ ਦ ਰਾਈਜ਼ 'ਚ ਅੱਲੂ ਅਰਜੁਨ ਪੁਲਿਸ ਨੂੰ ਚਕਮਾ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ, ਜਿਸ ਨਾਲ ਸਮੱਗਲਿੰਗ ਦੇ ਕਾਰੋਬਾਰ 'ਤੇ ਰਾਜ ਕਰਨ ਲਈ ਆਪਣਾ ਰਸਤਾ ਬਣਾਇਆ ਜਾ ਰਿਹਾ ਹੈ, ਜਦਕਿ ਪੁਸ਼ਪਾ 2 (Pushpa 2) ਦੀ ਕਹਾਣੀ ਅੱਲੂ ਅਰਜੁਨ (Allu Arjun) ਅਤੇ ਫਹਾਦ ਫਾਸਿਲ (Fahadh Faasil) 'ਤੇ ਆਧਾਰਤ ਹੋਵੇਗੀ। ਇਸ ਕਾਰਨ ਪੁਸ਼ਪਾ ਪਾਰਟ 1 ਵਿੱਚ ਫਹਾਦ ਫਾਸਿਲ ਦੀ ਐਂਟਰੀ ਵਿੱਚ ਦੇਰੀ ਹੋਈ। ਪੁਸ਼ਪਾ 2 'ਚ ਫਹਾਦ ਫਾਸਿਲ ਅੱਲੂ ਅਰਜੁਨ ਨੂੰ ਸਖਤ ਮੁਕਾਬਲਾ ਦਿੰਦੇ ਹੋਏ ਨਜ਼ਰ ਆਉਣਗੇ ਤੇ ਫਹਾਦ ਦੀ ਐਕਟਿੰਗ ਨੂੰ ਦੇਖ ਕੇ ਇਹ ਸਾਫ ਹੈ ਕਿ ਪੁਸ਼ਪਾ ਲਈ ਅੱਗੇ ਦੀ ਰਾਹ ਆਸਾਨ ਨਹੀਂ ਹੋਵੇਗੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904