ਚੰਡੀਗੜ੍ਹ: ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਤੇ ਕਾਫੀ ਐਕਟਿਵ ਰਹਿੰਦੇ ਹਨ। ਖ਼ਾਸਕਰ ਟਵਿੱਟਰ 'ਤੇ, ਬਿੱਗ ਬੀ ਫੈਨਜ਼ ਨਾਲ ਜੁੜੇ ਰਹਿਣ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ਵਿੱਚ, ਅਮਿਤਾਭ ਨੇ ਇੱਕ ਕਵਿਤਾ ਟਵੀਟ ਕੀਤੀ, ਪਰ ਇਸ ਬਾਰੇ ਹਲਕਾ ਜਿਹਾ ਵਿਵਾਦ ਹੋਇਆ, ਜਿਸ ਲਈ ਬਾਅਦ ਵਿੱਚ ਬਿੱਗ ਬੀ ਨੇ ਮੁਆਫੀ ਵੀ ਮੰਗ ਲਈ। ਦਰਅਸਲ, ਅਮਿਤਾਭ ਬੱਚਨ ਨੇ ਟਵਿਟਰ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ , ਜਿਸ ਵਿਚ ਉਹ ਚਾਹ ਪੀਂਦੇ ਦਿਖਾਈ ਦਿਤੇ। ਉਨ੍ਹਾਂ ਨੇ ਤਸਵੀਰ ਨਾਲ ਇੱਕ ਕਵਿਤਾ ਸ਼ੇਅਰ ਕੀਤੀ, ਅਮਿਤਾਭ ਨੇ ਜੋ ਕਵਿਤਾ ਸ਼ੇਅਰ ਕੀਤੀ ਉਹ ਅਸਲ 'ਚ ਟੀਸ਼ਾ ਅਗਰਵਾਲ ਦੀ ਸੀ। ਬਿੱਗ ਬੀ ਦੇ ਟਵੀਟ 'ਤੇ, ਟੀਸ਼ਾ ਨੇ ਰੀਐਕਟ ਕੀਤਾ ਕਿ , "ਸਰ, ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੇਰੀ ਕਵਿਤਾ ਨੂੰ ਤੁਸੀਂ ਆਪਣੀ ਪ੍ਰੋਫ਼ਾਈਲ 'ਤੇ ਸ਼ੇਅਰ ਕੀਤਾ ਪਰ ਮੇਰੀ ਖੁਸ਼ੀ ਅਤੇ ਮਾਣ ਹੋਰ ਦੁਗਣਾ ਹੋ ਜਾਂਦਾ ਜੇਕਰ ਤੁਸੀਂ ਮੇਰਾ ਕ੍ਰੈਡਿਟ ਵੀ ਨਾਲ ਪਾਇਆ ਹੁੰਦਾ। ਤੁਹਾਡੇ ਜਵਾਬ ਦੀ ਉਡੀਕ ਕਰ ਰਹੀ ਹਾਂ... ਜਦ ਅਮਿਤਾਭ ਬੱਚਨ ਨੂੰ ਪਤਾ ਲੱਗਿਆ ਕਿ ਇਹ ਕਵਿਤਾ ਟੀਸ਼ਾ ਦੀ ਹੈ ਤਾਂ ਉਨ੍ਹਾਂ ਨੇ ਕਵਿਤਾ ਦਾ ਕ੍ਰੈਡਿਟ ਦੇਣ ਵਿੱਚ ਦੇਰੀ ਨਹੀਂ ਕੀਤੀ।ਬਿੱਗ ਬੀ ਨੇ ਲਿਖਿਆ, “ਟੀਸ਼ਾ ਜੀ, ਮੈਨੂੰ ਹੁਣੇ ਪਤਾ ਲੱਗਿਆ ਕਿ ਮੈਂ ਜੋ ਟਵੀਟ ਕੀਤਾ ਸੀ, ਉਹ ਤੁਹਾਡੀ ਕਵਿਤਾ ਹੈ। ਮੈਂ ਮੁਆਫੀ ਮੰਗਦਾ ਹਾਂ।ਇਹ ਕਵਿਤਾ ਕਿਸੇ ਨੇ ਮੈਨੂੰ ਆਪਣੇ ਟਵਿੱਟਰ ਜਾਂ ਮੇਰੇ ਵਟਸਐਪ 'ਤੇ ਭੇਜੀ ਸੀ ਮੈਨੂੰ ਚੰਗੀ ਲੱਗੀ ਮੈਂ ਟਵੀਟ ਕਰ ਦਿਤੀ।