ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਛੋਟੇ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ। ਉਹ ਜਲਦੀ ਹੀ ਕਵਿਜ਼ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦੇ ਸੀਜ਼ਨ 14 'ਚ ਹਾਜ਼ਰ ਹੋਣਗੇ। 'ਕੇਬੀਸੀ' ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ ਅਤੇ ਗਿਆਨ ਨੂੰ ਵੀ ਵਧਾਉਂਦਾ ਹੈ। ਇਸ ਵਾਰ ਫਿਰ ਤੋਂ ਅਮਿਤਾਭ ਬੱਚਨ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੇ ਇਕ ਬਲਾਗ 'ਚ ਇਹ ਜਾਣਕਾਰੀ ਲਿਖ ਕੇ ਦਿੱਤੀ ਹੈ। ਮੇਗਾਸਟਾਰ ਅਮਿਤਾਭ (79) ਨੇ ਕੇਬੀਸੀ ਦੇ ਸੈੱਟ ਤੋਂ ਆਪਣੀ ਸ਼ੂਟਿੰਗ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਬਿੱਗ ਬੀ ਨੇ ਆਪਣੇ ਬਲਾਗ 'ਚ ਲਿਖਿਆ, "ਹਰ ਵਾਰ ਕੰਮ 'ਤੇ ਵਾਪਸ ਆਉਣ 'ਤੇ ਚਿੰਤਾਵਾਂ ਅਤੇ ਦੁਬਿਧਾਵਾਂ ਹੁੰਦੀਆਂ ਹਨ। ਪਰ ਹਰ ਸੀਜ਼ਨ ਇੱਕੋ ਜਿਹਾ ਮਹਿਸੂਸ ਹੁੰਦਾ ਹੈ। ਹਾਲਾਂਕਿ ਇਹ ਦੂਜਿਆਂ ਨੂੰ ਵੱਖਰਾ ਲੱਗਦਾ ਹੈ, ਕੈਮਰੇ ਅਤੇ ਦਰਸ਼ਕਾਂ ਦਾ ਸਾਹਮਣਾ ਕਰਨਾ, ਬਹਿਸ ਹੁੰਦੀ ਹੈ, ਸਭ ਕੁਝ ਕੰਮ ਦਾ ਹਿੱਸਾ ਹੈ। ਅਸਲ ਗੱਲਾਂ ਮੇਰੇ ਲਈ ਮਹੱਤਵਪੂਰਨ ਹਨ।"









ਅਮਿਤਾਭ ਨੇ ਆਪਣੇ ਬਲਾਗ 'ਚ ਲਿਖਿਆ ਕਿ ਉਹ ਕੇਬੀਸੀ ਦੀ ਮੇਜ਼ਬਾਨੀ ਨਹੀਂ ਕਰਨਾ ਚਾਹੁੰਦੇ ਹਨ। ਹਰ ਵਾਰ ਜਦੋਂ ਉਹ ਇਸ ਸ਼ੋਅ ਲਈ ਨਾਂਹ ਕਹਿੰਦੇ ਹਨ, ਪਰ ਸ਼ੋਅ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਹਮੇਸ਼ਾ ਉਨ੍ਹਾਂ ਨੂੰ ਹਾਂ ਕਹਿਣ ਲਈ ਮਜਬੂਰ ਕਰਦੀ ਹੈ। ਉਹ ਹਰ ਵਾਰ ਸੋਚਦੇ ਹਨ, ਪਰ ਫਿਰ ਵੀ ਉਹ ਹਿੱਸਾ ਬਣ ਜਾਂਦੇ ਹਨ। ਉਹ ਸ਼ੋਅ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਯਾਦ ਕਰਕੇ ਇਸ ਦਾ ਹਿੱਸਾ ਬਣ ਜਾਂਦੇ ਹਨ। ਉਨ੍ਹਾਂ ਨੇ ਲਿਖਿਆ, "ਜਦੋਂ ਵੀ ਮੈਂ 'ਕਦੇ ਵੀ ਦੁਬਾਰਾ ਨਹੀਂ' ਕਹਿੰਦਾ ਹਾਂ ਅਤੇ ਫਿਰ ਵੀ ਜਦੋਂ ਇਹ ਵਚਨਬੱਧਤਾ ਦੀ ਗੱਲ ਆਉਂਦੀ ਹੈ ਤਾਂ ਇਹ ਸਭ ਵਾਪਸ ਆ ਜਾਂਦਾ ਹੈ.. ਇਸ ਲਈ ਪਾਲਣਾ ਕਰੋ ਅਤੇ ਸਵੀਕਾਰ ਕਰੋ ਅਤੇ ਵਧੀਆ ਕੋਸ਼ਿਸ਼ਾਂ ਦੇ ਨਾਲ ਅੱਗੇ ਵਧੋ... ਅਤੇ ਮੈਂ ਵੀ ਕਰਦਾ ਹਾਂ। ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ।"


ਇਸ ਦੇ ਨਾਲ ਹੀ ਮੇਕਰਸ ਨੇ ਨਵੇਂ ਸੀਜ਼ਨ ਦਾ ਪ੍ਰੋਮੋ ਵੀ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ। ਇਸ 'ਚ ਅਮਿਤਾਭ ਖੇਲ ਨਵੀਂ ਰਕਮ ਦਾ ਐਲਾਨ ਕਰਦੇ ਨਜ਼ਰ ਆ ਰਹੇ ਹਨ। 'ਕੌਨ ਬਣੇਗਾ ਕਰੋੜਪਤੀ' ਦੇ 14ਵੇਂ ਸੀਜ਼ਨ 'ਚ ਕਈ ਨਵੇਂ ਨਿਯਮ ਸ਼ਾਮਲ ਹੋਣ ਜਾ ਰਹੇ ਹਨ। ਇੰਨਾ ਹੀ ਨਹੀਂ ਸ਼ੋਅ ਦੀ ਇਨਾਮੀ ਰਾਸ਼ੀ ਸੱਤ ਕਰੋੜ ਰੁਪਏ ਤੋਂ ਵਧਾ ਕੇ ਸਾਢੇ ਸੱਤ ਕਰੋੜ ਰੁਪਏ ਕਰ ਦਿੱਤੀ ਗਈ ਹੈ।


ਇਸ ਸਾਲ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਕੇਬੀਸੀ 'ਚ ਨਵਾਂ ਨਿਯਮ ਜੋੜਿਆ ਗਿਆ ਹੈ। ਮੰਨ ਲਓ ਕੋਈ 1 ਕਰੋੜ ਰੁਪਏ ਜਿੱਤਿਆ ਹੈ, ਹੁਣ ਉਸ ਨੇ 5 ਕਰੋੜ ਰੁਪਏ ਦਾ ਸਵਾਲ ਖੇਡਿਆ, ਪਰ ਜਵਾਬ ਗ਼ਲਤ ਹੋ ਗਿਆ। ਤਾਂ ਉਹ 3 ਲੱਖ 20 ਹਜ਼ਾਰ `ਤੇ ਨਹੀਂ ਡਿੱਗੇਗਾ। ਸਗੋਂ ਗੇਮ `ਚ ਜੋ ਨਵਾਂ 75 ਲੱਖ ਦਾ ਪੜ੍ਹਾਅ ਬਣਾਇਆ ਗਿਆ ਹੈ। ਉਹ ਉਥੇ ਹੀ ਡਿੱਗੇਗਾ। ਯਾਨਿ 5 ਕਰੋੜ ਦੇ ਸਵਾਲ ਦਾ ਗ਼ਲਤ ਜਵਾਬ ਦੇਣ ਤੇ ਪਲੇਅਰ ਨੂੰ ਸਿਰਫ਼ 25 ਲੱਖ ਦਾ ਨੁਕਸਾਨ ਹੀ ਝੱਲਣਾ ਪਵੇਗਾ।


ਇਸ ਸ਼ੋਅ ਦਾ ਪਹਿਲਾ ਸੀਜ਼ਨ ਸਾਲ 2000 ਵਿੱਚ ਟੈਲੀਕਾਸਟ ਹੋਇਆ ਸੀ। ਉਦੋਂ ਤੋਂ ਇਸ ਸ਼ੋਅ ਨੂੰ ਦੇਸ਼ ਦੇ ਲੋਕਾਂ ਅਤੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਇਸ ਦੇ ਮੇਜ਼ਬਾਨ ਬਦਲਦੇ ਰਹੇ ਹਨ। ਫਿਰ ਵੀ ਕੇਬੀਸੀ ਸ਼ੋਅ ਕਈ ਸਾਲਾਂ ਤੱਕ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ।