ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਅੱਜ 55 ਵਾਂ ਜਨਮਦਿਨ ਹੈ। ਹਰ ਸਾਲ ਆਪਣੇ ਜਨਮਦਿਨ ਮੌਕੇ ਸਲਮਾਨ ਆਪਣੇ ਘਰ ਦੀ ਬਾਲਕਨੀ 'ਤੇ ਖੜੇ ਹੋ ਕੇ ਫੈਨਜ਼ ਨੂੰ ਮਿਲਦੇ ਹਨ। ਪਰ ਇਸ ਵਾਰ ਸਲਮਾਨ ਦੇ ਫੈਨਜ਼ ਨਿਰਾਸ਼ ਹੋਏ ਕਿਉਕਿ ਇਸ ਵਾਰ ਸਲਮਾਨ ਖਾਨ ਆਪਣੀ ਬਾਲਕੋਨੀ ਫੈਨਜ਼ ਨੂੰ ਮਿਲਣ ਨਹੀਂ ਆ ਸਕੇ। ਸਲਮਾਨ ਖਾਨ ਦੇ ਘਰ ਬਾਹਰ ਹਿੰਦੀ ਅਤੇ ਇੰਗਲਿਸ਼ 'ਚ ਇਕ ਬੋਰਡ ਲਗਾਇਆ ਗਿਆ, ਜਿਸ 'ਤੇ ਘਰ ਦੇ ਬਾਹਰ ਇਕੱਠੇ ਨਾ ਹੋਣ ਦਾ ਨੋਟਿਸ ਲੱਗਾ ਸੀ।
ਸਲਮਾਨ ਖਾਨ ਨੇ ਫੈਨਜ਼ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਘਰ ਦੇ ਨੇੜੇ ਕੋਈ ਵੀ ਇਕੱਠ ਨਹੀਂ ਹੋਣਾ ਚਾਹੀਦਾ। ਪਰ ਉਨ੍ਹਾਂ ਦੇ ਫੈਨਜ਼ ਕਿੱਥੇ ਮਨਣ ਵਾਲੇ ਹਨ। ਸਲਮਾਨ ਦੇ ਬਹੁਤ ਸਾਰੇ ਫੈਨਜ਼ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਹੋਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਆਏ। ਹਰ ਕੋਈ ਸਲਮਾਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਘਰ ਨਾ ਹੋਣ ਅਤੇ ਝਲਕ ਨਾ ਮਿਲਣ ਕਾਰਨ ਨਾਰਾਜ਼ ਹੋਇਆ।
ਬੀਤੀ ਰਾਤ ਸਲਮਾਨ ਖਾਨ ਨੇ ਆਪਣੇ ਪਨਵੇਲ ਫਾਰਮ ਹਾਊਸ ਦੇ ਬਾਹਰ ਬੜੀ ਸਾਦਗੀ ਨਾਲ ਮੀਡੀਆ ਸਾਹਮਣੇ ਇੱਕ ਕੇਕ ਕੱਟਿਆ। ਪਿਛਲੇ 9 ਮਹੀਨਿਆਂ 'ਚ ਸਲਮਾਨ ਨੇ ਆਪਣਾ ਜ਼ਿਆਦਾਤਰ ਸਮਾਂ ਪਨਵੇਲ ਦੇ ਫਾਰਮ ਹਾਊਸ 'ਚ ਹੀ ਬਿਤਾਇਆ। ਮੀਡਿਆ ਨਾਲ ਗੱਲਬਾਤ ਕਰਦਿਆਂ ਸਲਮਾਨ ਖਾਨ ਨੇ ਸਾਫ ਕਰ ਦਿੱਤਾ ਸੀ ਕਿ ਇਸ ਵਾਰ ਉਹ ਆਪਣੇ ਜਨਮਦਿਨ ਦਾ ਕੋਈ ਜਸ਼ਨ ਨਹੀਂ ਕਰ ਰਹੇ।