ਚੰਡੀਗੜ੍ਹ: ਸੁਪਰ ਸਟਾਰ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ ਗੋਟ ਕਰਕੇ ਚਰਚਾ 'ਚ ਹਨ। ਹਾਲ 'ਚ ਰਿਲੀਜ਼ ਹੋਈ ਦਿਲਜੀਤ ਦੀ 16 ਗੀਤਾਂ ਵਾਲੀ ਐਲਬਮ ਗੋਟ ਸਭ ਪਾਸੇ ਸੁਪਰਹਿੱਟ ਜਾ ਰਹੀ ਹੈ। ਐਲਬਮ ਦਾ ਰਿਲੀਜ਼ ਹੋਇਆ ਪਹਿਲਾ ਗੀਤ 'ਗੋਟ' ਕਈ ਦੇਸ਼ਾਂ ਦੇ ਯੂਟਿਊਬ 'ਤੇ ਟ੍ਰੈਂਡਿੰਗ 'ਤੇ ਚੱਲ ਰਿਹਾ ਹੈ। ਐਲਬਮ ਦੇ ਸੁਪਰਹਿੱਟ ਹੋਣ 'ਤੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਆ ਕੇ ਐਲਬਮ ਦੀ ਕਹਾਣੀ ਦੱਸੀ ਤੇ ਐਲਬਮ 'ਚ ਕੰਮ ਕਰ ਚੁੱਕੇ ਬਾਕੀ ਕਲਾਕਾਰ ਦਾ ਧੰਨਵਾਦ ਕੀਤਾ।


ਦਿਲਜੀਤ ਨੇ ਸ਼ੇਅਰ ਕੀਤਾ ਕਿ ਸਭ ਉਸ ਨੂੰ ਡਰਾਉਂਦੇ ਸੀ ਕਿ ਐਲਬਮ 'ਚ 16 ਗੀਤ ਕਿਸੇ ਨੇ ਸੁਣਨੇ ਨਹੀਂ ਤੇ ਕਿੰਝ ਉਹ ਇਹ ਸਭ ਤੋਂ ਉਪਰ ਉਠਿਆ ਤੇ ਐਲਬਮ 'ਚ 16 ਗੀਤ ਪਾਉਣ ਦਾ ਹੌਂਸਲਾ ਦਿਖਾਇਆ। ਇਹ ਹੀ ਨਹੀਂ ਦਿਲਜੀਤ ਨੇ ਐਲਬਮ ਦੇ ਗੀਤ 'ਪੀੜ' ਲਈ ਉਸ ਦੀ ਕਹਾਣੀ ਸੁਣਾਈ ਕਿ ਕਿਉਂ ਉਸ ਨੇ ਇਸ ਗੀਤ ਲਈ ਗੁਰਦਾਸ ਮਾਨ ਨੂੰ ਫੌਲੋ ਕੀਤਾ। ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਗੁਰਦਾਸ ਮਾਨ ਦਾ ਸ਼ੁਕਰੀਆ ਕੀਤਾ ਤੇ ਦੱਸਿਆ ਕਿਉਂ ਦਿਲਜੀਤ ਗੁਰਦਾਸ ਮਾਨ ਦੇ ਸਟਾਈਲ 'ਚ ਗੀਤ ਕਰਨਾ ਚਾਹੁੰਦੇ ਸੀ।





ਇਹੀ ਨਹੀਂ ਐਲਬਮ 'ਗੋਟ' ਲਈ  ਦਿਲਜੀਤ ਨੇ ਕਰਨ ਔਜਲਾ ਤੇ ਰਾਜ ਰਣਜੋਧ ਦਾ ਵੀ ਆਪਣੇ ਤਰੀਕੇ ਨਾਲ ਧੰਨਵਾਦ ਕੀਤਾ। ਦਿਲਜੀਤ ਦਾ ਕਹਿਣਾ ਸੀ ਕਿ ਸਭ ਕਲਾਕਾਰਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਕਦੇ ਵੀ ਕਲਾਕਾਰ ਨਹੀਂ ਵੱਡਾ ਨਹੀਂ ਹੁੰਦਾ ਉਸ ਦਾ ਕੰਮ ਵੱਡਾ ਹੁੰਦਾ ਹੈ। ਦਿਲਜੀਤ ਦੀ ਇਹ ਐਲਬਮ ਆਪਣੇ ਆਪ 'ਚ ਹੀ ਖਾਸ ਹੈ ਕਿਉਂਕਿ ਕਿ ਇੰਨੇ ਕਲਾਕਾਰਾਂ ਨੂੰ ਨਾਲ ਲੈ ਕੇ ਦਿਲਜੀਤ ਨੇ ਇੱਕ ਐਲਬਮ ਤਿਆਰ ਕੀਤੀ ਹੈ।