ਨਵੀਂ ਦਿੱਲੀ: ਬਾਈਕ ਦੀ ਮਾਈਲੇਜ਼ ਜ਼ਿਆਦਾਤਰ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਬਾਈਕ ਕਿਸ ਤਰ੍ਹਾਂ ਚਲਾਉਂਦੇ ਹੋ। ਸ਼ਹਿਰ 'ਚ ਮਾਈਲੇਜ ਤੇ ਹਾਈਵੇਅ 'ਤੇ ਮਾਈਲੇਜ 'ਚ ਕਾਫੀ ਫਰਕ ਰਹਿੰਦਾ ਹੈ। ਸ਼ਹਿਰ 'ਚ ਜ਼ਿਆਦਾਤਰ ਟ੍ਰੈਫਿਕ ਤੇ ਖਰਾਬ ਰੋਡ ਕਾਰਨ ਮਾਈਲੇਜ ਨਹੀਂ ਮਿਲ ਪਾਉਂਦੀ।


ਇਹ ਕੁਝ ਟਿਪਸ ਹਨ ਜੋ ਵਰਤ ਕੇ ਤੁਸੀਂ ਬਾਈਕ ਦੀ ਮਾਈਲੇਜ/ਐਵਰੇਜ ਵਧਾ ਸਕਦੇ ਹੋ?


ਟਾਇਰਾਂ ਦੀ ਹਵਾ ਦਾ ਪ੍ਰੈਸ਼ਰ ਠੀਕ ਰਹਿਣਾ ਚਾਹੀਦਾ ਹੈ। 35-40 ਜਾਂ ਤੁਹਾਡੀ ਬਾਈਕ ਦੇ ਮੈਨੂਅਲ ਦੇ ਹਿਸਾਬ ਨਾਲ।


ਪੈਟਰੋਲ ਦੀ ਗੁਣਵੱਤਾ ਸਹੀ ਹੋਣੀ ਚਾਹੀਦੀ ਹੈ। ਜੇਕਰ ਤੁਹਾਡਾ ਪੈਟਰੋਲ ਖਰਾਬ ਹੈ ਤਾਂ ਇੰਜਣ ਦੀ ਖਰਾਬੀ ਦਾ ਡਰ ਰਹੇਗਾ ਤੇ ਮਾਈਲੇਜ ਵੀ ਘਟੇਗੀ।


ਚੇਨ ਠੀਕ ਤਰ੍ਹਾਂ ਕੱਸੀ ਹੋਵੇ। ਢਿੱਲੀ ਚੇਨ ਵੀ ਮਾਈਲੇਜ ਘਟਾਉਂਦੀ ਹੈ। ਇੰਜਣ 'ਚ ਮਾਈਲੇਜ ਲਈ ਸੈਟਿੰਗ ਕਰਵਾਓ।


ਕੋਰੋਨਾ ਮੁਕਤ ਕਰਨ ਲਈ ਵਾਸ਼ਿੰਗ ਮਸ਼ੀਨ ਤੇ ਮਾਈਕ੍ਰੋਵੇਵ 'ਚ ਪਾਏ ਨੋਟ, ਇੱਕ ਅਰਬ ਡਾਲਰ ਤਬਾਹ


ਸਹੀ ਆਰਪੀਐਮ ਗੀਅਰ ਬਦਲੋ।


ਸਹੀ ਟਾਈਮ 'ਤੇ ਸਰਵਿਸ ਕਰਵਾਓ।


ਸਪਾਰਕ ਪਲੱਗ ਤੇ ਏਅਰ ਫਿਲਟਰ ਸਾਫ ਰੱਖੋ।


ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦਾ ਅੰਕੜਾ 90, ਵੱਡੇ ਨੈੱਟਵਰਕ ਦਾ ਪਰਦਾਫਾਸ਼, 25 ਗ੍ਰਿਫਤਾਰ, ਕਈ ਢਾਬੇ ਸੀਲ


ਬਗੈਰ ਜ਼ਰੂਰੀ ਐਕਸੇਲਰੇਸ਼ਨ ਤੇ ਬ੍ਰੇਕਿੰਗ ਨਾ ਕਰੋ।


ਹਮੇਸ਼ਾ ਸਹੀ RPM 'ਚ ਚਲਾਓ। ਜ਼ਿਆਦਾਤਰ 3000 ਤੋਂ 5000 ਦੀ RPM ਸਹੀ ਰਹਿੰਦੀ ਹੈ। ਮੋਟਰਸਾਈਕਲ ਦੀ ਸਪੀਡ ਹਮੇਸ਼ਾ ਇਕੋ ਜਿਹੀ ਰੱਖਣ ਦੀ ਕੋਸ਼ਿਸ਼ ਕਰੋ ਜਿਵੇਂ 100cc ਮੋਟਰ ਸਾਈਕਲ 45-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਚਲਾਓ।


ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI