ਨਵੀਂ ਦਿੱਲੀ: ਇੱਕ ਪਾਸੇ ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੀ ਗੱਲ ਕਰ ਰਿਹਾ ਹੈ ਜਦਕਿ ਦੂਜੇ ਪਾਸੇ ਉਹ ਐਲਏਸੀ 'ਤੇ ਵਿਵਾਦ ਵਧਾਉਣ ਦੇ ਸੰਕੇਤ ਦੇ ਰਿਹਾ ਹੈ। ਇਸ ਕੜੀ ਵਿੱਚ ਉਸ ਨੇ ਇੱਕ ਵਾਰ ਫਿਰ ਲਿਪੁਲੇਖ ਦਰ੍ਹੇ ਕੋਲ ਵਾਧੂ ਸੈਨਿਕ ਤਾਇਨਾਤ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਚੀਨ ਨੇ ਲਿਪੁਲੇਖ ਦਰ੍ਹੇ ਨੇੜੇ 1000 ਦੇ ਕਰੀਬ ਸੈਨਿਕ ਤਾਇਨਾਤ ਕੀਤੇ ਹਨ।


ਚੀਨ ਦੀ ਇਸ ਹਰਕਤ ਦੇ ਜਵਾਬ ਵਿੱਚ ਭਾਰਤੀ ਫੌਜ ਨੇ ਵੀ ਲਿਪੁਲੇਖ ਦਰ੍ਹੇ 'ਤੇ ਬਰਾਬਰ ਗਿਣਤੀ ਵਿੱਚ ਆਪਣੇ ਸੈਨਿਕ ਤਾਇਨਾਤ ਕੀਤੇ ਹਨ। ਦੱਸ ਦੇਈਏ ਕਿ ਇਹ ਉਹੀ ਇਲਾਕਾ ਹੈ ਜਿਸ ਵਿੱਚ ਭਾਰਤ ਤੇ ਨੇਪਾਲ ਦਰਮਿਆਨ ਤਣਾਅ ਦੇਖਿਆ ਗਿਆ ਸੀ।

ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਨੇਪਾਲ ਨੇ ਆਪਣੇ ਨਵੇਂ ਨਕਸ਼ੇ ਵਿੱਚ ਇਸ ਇਲਾਕੇ ਨੂੰ ਆਪਣਾ ਖੇਤਰ ਦੱਸਿਆ ਹੈ। ਨੇਪਾਲ ਦੀ ਇਸ ਹਰਕਤ ਤੋਂ ਬਾਅਦ ਹੁਣ ਚੀਨੀ ਫੌਜ ਦੀ ਤਾਇਨਾਤੀ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਚੀਨ ਹੀ ਇਸ ਦੇ ਪਿੱਛੇ ਸੀ।

ਲੱਦਾਖ ਤੋਂ ਬਾਅਦ ਚੀਨ ਹੁਣ ਆਪਣੀ ਸੈਨਿਕ ਤਾਇਨਾਤੀ ਨੂੰ ਹੋਰ ਐਲਏਸੀ ਥਾਂਵਾਂ 'ਤੇ ਵੀ ਵਧਾ ਰਿਹਾ ਹੈ। ਇਸ ਦੇ ਜਵਾਬ ਵਿੱਚ ਭਾਰਤ ਨੇ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਦੀ ਸਰਹੱਦ ਦੇ ਨਾਲ ਫੌਜਾਂ ਦੀ ਤਾਇਨਾਤੀ ਵਿੱਚ ਵੀ ਵਾਧਾ ਕੀਤਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904