ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 90 ਹੋ ਗਈ ਹੈ। ਸ਼ਨੀਵਾਰ 41 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ 37 ਤਰਨ ਤਾਰਨ, ਇੱਕ ਅੰਮ੍ਰਿਤਸਰ ਤੇ ਤਿੰਨ ਬਟਾਲਾ ਦੇ ਰਹਿਣ ਵਾਲੇ ਹਨ। ਇਸ ਮਾਮਲੇ 'ਚ ਪੰਜਾਬ ਪੁਲਿਸ ਨੇ ਸ਼ਨੀਵਾਰ ਸੂਬੇ 'ਚ ਕਰੀਬ 100 ਥਾਵਾਂ 'ਤੇ ਛਾਪੇਮਾਰੀ ਕਰਕੇ ਜ਼ਹਿਰੀਲੀ ਸ਼ਰਾਬ ਲਈ ਅਲਕੋਹਲ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।


ਸ਼ਰਾਬ ਬਣਾਉਣ ਲਈ ਅਲਕੋਹਲ ਪਟਿਆਲਾ ਦੇ ਢਾਬਿਆਂ ਤੋਂ ਤਰਨ ਤਾਰਨ ਪਹੁੰਚਾਇਆ ਜਾਂਦਾ ਸੀ। ਤਿੰਨ ਢਾਬਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਸਾਰਾ ਦਿਨ ਚੱਲੀ ਪੁਲਿਸ ਛਾਪੇਮਾਰੀ ਦੀ ਕਾਰਵਾਈ ਤੋਂ ਬਾਅਦ ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨ ਤਾਰਨ ਤੋਂ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਵੀ ਅੱਠ ਮੁਲਜ਼ਮ ਫੜੇ ਗਏ ਸਨ।


ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਮੁੱਖ ਮੁਲਜ਼ਮਾਂ 'ਚ ਬਟਾਲਾ ਦੀ ਮਹਿਲਾ ਕਿੰਗਪਿਨ ਦਰਸ਼ਨ ਰਾਣੀ ਉਰਫ਼ ਫੌਜਣ ਤੇ ਜੰਡਿਆਲਾ ਦੇ ਰਹਿਣ ਵਾਲੇ ਗੋਵਿੰਦਰਬੀਰ ਸਿੰਘ ਉਰਫ ਗੋਬਿੰਦਾ ਸ਼ਾਮਲ ਹਨ। ਗੋਬਿੰਦਾ ਤਰਨ ਤਾਰਨ ਤੋਂ ਅੰਮ੍ਰਿਤਸਰ ਪੇਂਡੂ ਖੇਤਰ 'ਚ ਸ਼ਰਾਬ ਸਪਲਾਈ ਕਰ ਰਿਹਾ ਸੀ। ਤਰਨ ਤਾਰਨ ਪੁਲਿਸ ਨੂੰ ਆਜ਼ਾਦ ਟਰਾਂਸਪੋਰਟ ਦੇ ਮਾਲਕ ਪ੍ਰੇਮ ਸਿੰਘ ਤੇ ਭਿੰਦਾ ਨੂੰ ਵੀ ਰਾਜਪਰਾ ਤੋਂ ਗ੍ਰਿਫਤਾਰ ਕੀਤਾ ਹੈ।


ਡੀਜੀਪੀ ਨੇ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਲਈ ਸ਼ਰਾਬ ਫੈਕਟਰੀਆਂ ਨੂੰ ਜਾਣ ਵਾਲਾ ਅਲਕੋਹਲ ਤੇ ਸਪਿਰਟ ਪਟਿਆਲਾ ਜ਼ਿਲ੍ਹੇ ਦੇ ਢਾਬਿਆਂ 'ਤੇ ਉਤਾਰੀ ਜਾਂਦੀ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਤੇ ਤਰਨ ਤਾਰਨ 'ਚ ਇਸ ਦੀ ਸਪਲਾਈ ਦਿੱਤੀ ਜਾਂਦੀ ਸੀ। ਬਨੂੜ ਕੋਲ ਪਿਛਲੇ ਦਿਨੀਂ ਫੜੀ ਗਈ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਦੇ ਮਾਮਲੇ 'ਚ ਮੁਲਜ਼ਮ ਭਿੰਦਾ ਤੇ ਬਨੂੜ ਦੇ ਕੋਲ ਸਥਿਤ ਪਿੰਡ ਥੂਹਾ ਦੇ ਰਹਿਣ ਵਾਲੇ ਬਿੱਟੂ 'ਚ ਸ਼ਾਮਲ ਸਨ। ਉਹ ਹੀ ਅਲਕੋਹਲ ਤਰਨ ਤਾਰਨ ਅਤੇ ਆਸਪਾਸ ਦੇ ਇਲਾਕਿਆ 'ਚ ਦਿੰਦੇ ਸਨ।


ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ


ਕਾਰਵਾਈ ਕਰਦਿਆਂ ਸ਼ੰਭੂ ਦੇ ਝਿਲਮਿਲ ਢਾਬਾ, ਬਨੂੜ ਦੇ ਗਰੀਨ ਢਾਬਾ ਤੇ ਰਾਜਪੁਰਾ ਦੇ ਛਿੰਦਾ ਢਾਬਾ ਨੂੰ ਸੀਲ ਕਰ ਦਿੱਤਾ ਗਿਆ ਹੈ। ਝਿਲਮਲ ਢਾਬਾ 'ਚ 200 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਢਾਬਾ ਪ੍ਰਬੰਧਕ ਤੇ ਢਾਬਾ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।


ਕੋਰੋਨਾ ਬਾਰੇ ਕੈਪਟਨ ਦਾ ਲੋਕਾਂ ਨੂੰ ਸਵਾਲ! ਇਹ ਕੰਮ ਕਰਨੇ ਔਖੇ ਕਿਉਂ ਲੱਗਦੇ?


ਬਨੂੜ ਦੇ ਗਰੀਨ ਢਾਬੇ ਤੋਂ ਵੀ 200 ਲੀਟਰ ਡੀਜ਼ਲ ਜਿਹੇ ਤਰਲ ਪਦਾਰਥ ਬਰਾਮਦ ਕਰਕੇ ਢਾਬਾ ਮਾਲਕ ਗੁਰਜੰਟ ਸਿੰਘ, ਇਕ ਹੋਰ ਮੁਲਤਾਨੀ ਢਾਬੇ ਦੇ ਮਾਲਕ ਨਰੇਂਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਤਰਨ ਤਾਰਨ ਦੇ ਪਿੰਡ ਢੋਟੀਆਂ ਦੇ ਰਹਿਣ ਵਾਲੇ ਗੁਰਪਾਲ ਸਿੰਘ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਜਾਵੇਗਾ। ਉਸ ਨੂੰ ਬੀਤੀ 9 ਜੁਲਾਈ ਨੂੰ ਫਲੌਰ 'ਚ 4000 ਲੀਟਰ ਕੈਮੀਕਲ ਅਤੇ ਸਪਿਰਟ ਨਾਲ ਗ੍ਰਿਫਤਾਰ ਕੀਤਾ ਗਿਆ ਸੀ।


ਰਾਮ ਮੰਦਰ ਬਣਾਉਣ ਲਈ ਮੋਰਾਰੀ ਬਾਪੂ ਨੇ ਮੰਗਿਆ ਪੰਜ ਕਰੋੜ ਦਾਨ, ਪੰਜ ਦਿਨਾਂ 'ਚ ਹੀ ਮਿਲ ਗਏ 16 ਕਰੋੜ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਕਿਹਾ ਸੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਬਾਅਦ ਪੰਜਾਬ ਪੁਲਿਸ ਵਿਭਾਗ ਹਰਕਤ 'ਚ ਆ ਗਿਆ ਹੈ। ਇਸ ਮਾਮਲੇ 'ਚ 13 ਅਧਿਕਾਰੀਆ ਨੂੰ ਲਾਪ੍ਰਵਾਹੀ ਵਰਤਣ 'ਤੇ ਮੁਅੱਤਲ ਕਰਕੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।


ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ