ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਖਤਰਨਾਕ ਨਤੀਜਿਆਂ ਤੋਂ ਸਾਵਧਾਨ ਕੀਤਾ ਹੈ। ਸੂਬਾ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਕੈਪਟਨ ਨੇ ਦੱਸਿਆ ਕਿ ਸੂਬੇ ’ਚ ਸ਼ੁੱਕਰਵਾਰ ਨੂੰ 665 ਕੇਸ ਰਿਪੋਰਟ ਹੋਏ ਅਤੇ ਵੱਖ-ਵੱਖ ਉਲੰਘਣਾ ਲਈ 4900 ਚਲਾਨ ਜਾਰੀ ਕੀਤੇ ਗਏ ਹਨ।


ਕੈਪਟਨ ਨੇ ਲੋਕਾਂ ਨੂੰ ਪੁੱਛਿਆ ਕਿ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸੜਕਾਂ ’ਤੇ ਨਾ ਥੁੱਕਣਾ ਏਨਾ ਔਖਾ ਕਿਉਂ ਲਗਦਾ ਹੈ? ਮੁੱਖ ਮੰਤਰੀ ਨੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਸਵਾਲ ਕੀਤਾ?....ਕੀ ਤੁਹਾਨੂੰ ਆਪਣੇ ਪੰਜਾਬੀ ਭੈਣ-ਭਰਾਵਾਂ ਦਾ ਕੋਈ ਫਿਕਰ ਨਹੀਂ ਹੈ?’’

ਇਨ੍ਹਾਂ ਥਾਵਾਂ 'ਤੇ ਭਾਰੀ ਬਾਰਸ਼ ਦੀ ਸੰਭਾਵਨਾ, ਮੌਸਮ ਲਵੇਗਾ ਕਰਵਟ

ਮਹਾਰਾਸ਼ਟਰ ਤੇ ਦਿੱਲੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਇੱਥੋਂ ਦੇ ਲੋਕਾਂ ਦੇ ਹੱਥ 'ਚ ਹੀ ਹੈ। ਹਫ਼ਤਾਵਰੀ ਫੇਸਬੁੱਕ ਪ੍ਰੋਗਰਾਮ 'ਕੈਪਟਨ ਨੂੰ ਸਵਾਲ' ਦੌਰਾਨ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਅਨਲਾਕ-3 ਸਬੰਧੀ ਨਿਰਦੇਸ਼ਾਂ ਮੁਤਾਬਕ ਉਨ੍ਹਾਂ ਦੀ ਸਰਕਾਰ ਵੱਲੋਂ 5 ਅਗਸਤ ਤੋਂ ਜਿੰਮ ਖੋਲਣ ਸਬੰਧੀ ਐਲਾਨ ਕੀਤਾ ਗਿਆ ਹੈ, ਇਸ ਕਾਰਨ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਜਲਦ ਹੀ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ਾਂ ਤੇ ਸੁਰੱਖਿਆ ਉਪਾਵਾਂ ਨੂੰ ਸਖ਼ਤੀ ਨਾਲ ਅਪਣਾਉਣਾ ਹੋਵੇਗਾ।

ਰਾਮ ਮੰਦਰ ਬਣਾਉਣ ਲਈ ਮੋਰਾਰੀ ਬਾਪੂ ਨੇ ਮੰਗਿਆ ਪੰਜ ਕਰੋੜ ਦਾਨ, ਪੰਜ ਦਿਨਾਂ 'ਚ ਹੀ ਮਿਲ ਗਏ 16 ਕਰੋੜ

ਕੋਵਿਡ ਹੋਣ ਬਾਰੇ ਜਲਦ ਪਤਾ ਕਰਨ ਤੇ ਸਾਵਧਾਨੀਆਂ ਅਪਣਾਏ ਜਾਣ ਦੀ ਮਹੱਤਤਾ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਪੀਲ ਨੂੰ ਦੁਹਰਾਇਆ ਕਿ ਠੀਕ ਹੋ ਚੁੱਕੇ ਕੋਵਿਡ ਮਰੀਜ਼ਾਂ ਆਪਣਾ ਪਲਾਜ਼ਮਾ ਦਾਨ ਕਰਨ, ਜਿਸ ਖਾਤਰ ਸੂਬੇ ਅੰਦਰ ਇਕ ਪਲਾਜ਼ਮਾ ਬੈਂਕ ਪਹਿਲਾਂ ਹੀ ਚਾਲੂ ਹੋ ਚੁੱਕਿਆ ਹੈ ਤੇ ਦੋ ਹੋਰ ਸਥਾਪਤ ਕਰਨ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ, 'ਜੇਕਰ ਮੈਂ ਠੀਕ ਹੋਇਆ ਮਰੀਜ਼ ਹੁੰਦਾ ਤਾਂ ਮੈਂ ਆਪਣਾ ਪਲਾਜ਼ਮਾ ਜ਼ਰੂਰ ਦਿੰਦਾ।'

ਕੋਰੋਨਾ ਸੰਕਟ ਹੋਰ ਵਧਿਆ, 24 ਘੰਟਿਆਂ 'ਚ ਦੋ ਲੱਖ, 46 ਹਜ਼ਾਰ ਨਵੇਂ ਕੇਸ, 5000 ਤੋਂ ਵੱਧ ਮੌਤਾਂ

ਪੰਜਾਬ 'ਚ ਕੋਰੋਨਾ ਵਾਇਰਸ 'ਤੇ ਫਿਲਹਾਲ ਕੋਈ ਕਾਬੂ ਹੁੰਦਾ ਦਿਖਾਈ ਨਹੀਂ ਦੇ ਰਿਹਾ। ਦਿਨ ਬ ਦਿਨ ਨਵੇਂ ਕੇਸਾਂ ਦੀ ਰਫ਼ਤਾਰ ਵਧ ਰਹੀ ਹੈ। ਸ਼ਨੀਵਾਰ ਸੂਬੇ 'ਚ ਹੁਣ ਤਕ ਇਕੋ ਦਿਨ 'ਚ ਸਭ ਤੋਂ ਵੱਧ 944 ਕੇਸ ਸਾਹਮਣੇ ਆਏ ਤੇ 19 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ