ਚੰਡੀਗੜ੍ਹ: ਪੰਜਾਬ ਸਰਕਾਰ ਨਸ਼ਾ ਛੁਡਾਊ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਹਰ ਛੇ ਮਹੀਨਿਆਂ ਬਾਅਦ ਨਸ਼ਾ ਛੁਡਾਊ ਕੇਂਦਰਾਂ ਵਿੱਚ ਯੂਰੇਨ (ਪਿਸ਼ਾਬ) ਟੈਸਟ ਕਰਿਆ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਛੇਤੀ ਹੀ ਹਰੇਕ ਛੇ ਮਹੀਨਿਆਂ ਬਾਅਦ ਯੂਰੇਨ ਟੈਸਟ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਵਾਈ ਵਿੱਚ ਕੋਈ ਤਬਦੀਲੀ ਕਰਨ ਦੀ ਲੋੜ ਤਾਂ ਨਹੀਂ। ਉਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰ ਵੱਲੋਂ 7 ਦਿਨਾਂ ਲਈ ਨਸ਼ਾ ਛੁਡਾਊ ਦਵਾਈਆਂ ਘਰ ਲਿਜਾਣ ਦੀ ਆਗਿਆ ਦਿੱਤੀ ਗਈ ਹੈ। ਪਰ ਜ਼ਿਆਦਾ ਮਾਤਰਾ ਵਿੱਚ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਇਸ ਨਾਲ ਇਸ ਦੀ ਦੁਰਵਰਤੋਂ ਦੀ ਸੰਭਾਵਨਾ ਹੋ ਸਕਦੀ ਹੈ।
ਕੋਵਿਡ ਦੀਆਂ ਬੰਦਿਸ਼ਾਂ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਓਟ ਕਲੀਨਿਕਾਂ ਵਿਖੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਦਵਾਈਆਂ ਦੀ ਵੰਡ ਵਿੱਚ ਵੱਡਾ ਵਾਧਾ ਹੋਇਆ ਹੈ। ਜਿਸ ਕਾਰਨ ਨਸ਼ਾ ਗ੍ਰਸਤ ਲੋਕਾਂ ਲਈ ਦਵਾਈਆਂ ਦੀ ਉਪਲੱਬਧਤਾ ਪ੍ਰਭਾਵਿਤ ਹੋਈ ਹੈ। ਜੁਲਾਈ 2018 ਤੋਂ ਜੂਨ 2020 ਤੱਕ ਇਲਾਜ ਲਈ ਆਉਂਦੇ ਮਰੀਜ਼ਾਂ ਦੀ ਗਿਣਤੀ ਵਿੱਚ ਤਿੰਨ ਗੁਣਾਂ ਵਾਧਾ ਹੋਇਆ ਹੈ। ਜੁਲਾਈ 2019 ਵਿੱਚ ਮਰੀਜ਼ਾਂ ਦੀ ਗਿਣਤੀ 1,03,553 ਸੀ ਜੋ ਕਿ ਜੂਨ 2020 ਵਿੱਚ ਸਿਰਫ ਇਕ ਸਾਲ ਦੇ ਅੰਦਰ ਵਧ ਕੇ 3,26,301 ਹੋ ਗਈ।
ਪੰਜਾਬ 'ਚ ਨਸ਼ਾ ਛੁਡਾਊ ਦਵਾਈਆਂ ਦੇਣ ਲਈ ਹਰੇਕ ਛੇ ਮਹੀਨੇ ਮਗਰੋਂ ਕੀਤਾ ਜਾਵੇਗਾ ਯੂਰੇਨ ਟੈਸਟ
ਏਬੀਪੀ ਸਾਂਝਾ
Updated at:
01 Aug 2020 11:56 PM (IST)
ਪੰਜਾਬ ਸਰਕਾਰ ਨਸ਼ਾ ਛੁਡਾਊ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਹਰ ਛੇ ਮਹੀਨਿਆਂ ਬਾਅਦ ਨਸ਼ਾ ਛੁਡਾਊ ਕੇਂਦਰਾਂ ਵਿੱਚ ਯੂਰੇਨ (ਪਿਸ਼ਾਬ) ਟੈਸਟ ਕਰਿਆ ਕਰੇਗੀ।
- - - - - - - - - Advertisement - - - - - - - - -