ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖੌਫ ਤੋਂ ਲੋਕ ਆਪਣੇ ਆਪ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸੀਆਂ ਹਦਾਇਤਾਂ ਦਾ ਪਾਲਣ ਕਰਨ ਤੋਂ ਇਲਾਵਾ ਲੋਕ ਆਪਣੇ ਪੱਧਰ 'ਤੇ ਵੀ ਕਈ ਤਰੀਕੇ ਅਜ਼ਮਾ ਰਹੇ ਹਨ।
ਅਜਿਹੇ 'ਚ ਕੋਰੋਨਾ ਵਾਇਰਸ ਦੇ ਡਰ ਤੋਂ ਸਾਊਥ ਕੋਰੀਆ 'ਚ ਲੋਕਾਂ ਨੇ ਨੋਟਾਂ 'ਤੇ ਇਨਫੈਕਸ਼ਨ ਖਤਮ ਕਰਨ ਲਈ ਪਹਿਲਾਂ ਉਨ੍ਹਾਂ ਨੂੰ ਵਾਸ਼ਿੰਗ ਮਸ਼ੀਨ 'ਚ ਧੋਤਾ ਤੇ ਫਿਰ ਓਵਨ 'ਚ ਰੱਖ ਕੇ ਸੁਕਾਉਣ ਦੀ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ 'ਚ ਨੋਟ ਸੜ ਕੇ ਖਰਾਬ ਹੋ ਗਏ। ਅਜਿਹੇ ਯਤਨਾਂ 'ਚ ਇਕ ਅਰਬ ਡਾਲਰ ਤੋਂ ਜ਼ਿਆਦਾ ਨੋਟ ਅਰਧ ਜਾਂ ਪੂਰੀ ਤਰ੍ਹਾਂ ਸੜ ਗਏ ਹਨ।
ਸਭ ਤੋਂ ਪਹਿਲਾਂ ਚੀਨ 'ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਨੋਟਾਂ ਨੂੰ ਵੀ ਸੈਨੇਟਾਇਜ਼ ਕੀਤੇ ਜਾਣ ਦਾ ਮਸਲਾ ਸਾਹਮਣੇ ਆਇਆ। ਹੁਣ ਇਸ ਤੋਂ ਇਕ ਕਦਮ ਅੱਗੇ ਵਧਾਉਂਦਿਆਂ ਸਾਊਥ ਕੋਰੀਆ ਦੇ ਲੋਕਾਂ ਨੇ ਨੋਟਾਂ 'ਤੇ ਕੋਰੋਨਾ ਇਨਫੈਕਸ਼ਨ ਖਤਮ ਕਰਨ ਲਈ ਉਸ ਨੂੰ ਓਵਨ 'ਚ ਰੱਖਿਆ ਤੇ ਕਈਆਂ ਨੇ ਤਾਂ ਉਸ ਨੂੰ ਵਾਸ਼ਿੰਗ ਮਸ਼ੀਨ 'ਚ ਧੋ ਦਿੱਤਾ ਜਿਸ ਨਾਲ ਉਹ ਖਰਾਬ ਹੋ ਗਏ।
ਹੁਣ ਇਸ ਤਰ੍ਹਾਂ ਦੇ ਸੜੇ ਤੇ ਖਰਾਬ ਹੋਏ ਨੋਟ ਸਾਊਥ ਕੋਰੀਆ ਦੇ ਬੈਂਕ 'ਚ ਬਦਲਣ ਲਈ ਪਹੁੰਚੇ ਤਾਂ ਅਜਿਹੇ ਕਾਰਨਾਮਿਆਂ ਦਾ ਖੁਲਾਸਾ ਹੋਇਆ। 'ਬੈਂਕ ਆਫ ਕੋਰੀਆ' ਨੇ ਸ਼ੁੱਕਰਵਾਰ ਇਸ ਬਾਰੇ ਜਾਣਕਾਰੀ ਦਿੱਤੀ। ਬੈਂਕ ਵੱਲੋਂ ਦੱਸਿਆ ਗਿਆ 2019 ਦੇ ਮੁਕਾਬਲੇ ਇਸ ਸਾਲ ਛੇ ਮਹੀਨਿਆਂ 'ਚ ਹੀ ਤਿੰਨ ਗੁਣਾ ਵੱਧ ਸੜੇ ਤੇ ਕੱਟੇ ਨੋਟ ਹੁਣ ਤਕ ਬਦਲੇ ਜਾ ਚੁੱਕੇ ਹਨ। ਇਹ ਸਿਲਸਿਲਾ ਅਜੇ ਤਕ ਜਾਰੀ ਹੈ।
ਰਿਜ਼ਰਵ ਬੈਂਕ ਇਸ ਹਫ਼ਤੇ ਕਰੇਗਾ ਵੱਡਾ ਫੈਸਲਾ, ਛੇ ਅਗਸਤ ਨੂੰ ਹੋਵੇਗਾ ਐਲਾਨ
ਬੈਂਕ ਦਾ ਇਸ਼ਾਰਾ ਇਸ ਵੱਲ ਸੀ ਕਿ ਲੋਕਾਂ ਨੇ ਨੋਟਾਂ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਤੋਂ ਇਨ੍ਹਾਂ ਨੋਟਾਂ ਨੂੰ ਓਵਨ ਦੇ ਅੰਦਰ ਸਾੜ ਦਿੱਤਾ। ਬੈਂਕ ਨੇ ਦੱਸਿਆ ਕਿ ਸਾਲ 2020 ਦੇ ਪਹਿਲੇ ਛੇ ਮਹੀਨਿਆਂ 'ਚ ਹੀ ਕੁੱਲ 2.25 ਟ੍ਰਿਲੀਅਨ ਡਾਲਰ ਕੱਟੇ-ਫਟੇ ਤੇ ਸੜੇ ਹੋਏ ਨੋਟ ਬਰਾਮਦ ਹੋਏ ਹਨ। ਇਨ੍ਹਾਂ ਨੋਟਾਂ ਨੂੰ ਗਰਮ ਕਰਨ ਲਈ ਮਾਇਕ੍ਰੋਵੇਵ ਜਾਂ ਓਵਨ ਤੋਂ ਇਲਾਵਾ ਧੋਣ ਲਈ ਵਾਸ਼ਿੰਗ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ।
ਵਿਕਾਸ ਦੁਬੇ ਦੇ ਪੰਜਾਬ ਨਾਲ ਜੁੜੇ ਤਾਰ, ਪਿੰਡ ਤੋਂ ਕਰਾਈਆਂ ਸੀ ਰਾਇਫਲਾਂ ਮੌਡੀਫਾਈ
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦਾ ਅੰਕੜਾ 90, ਵੱਡੇ ਨੈੱਟਵਰਕ ਦਾ ਪਰਦਾਫਾਸ਼, 25 ਗ੍ਰਿਫਤਾਰ, ਕਈ ਢਾਬੇ ਸੀਲ
ਇਸ ਤਰ੍ਹਾਂ ਸਾਊਥ ਕੋਰੀਆ ਦੇ ਰਹਿਣ ਵਾਲੇ ਕਿਮ ਨਾਂ ਦੇ ਵਿਅਕਤੀ ਨੇ ਆਪਣੇ 5.2 ਮਿਲੀਅਨ ਵਾਨ ਆਪਣੇ ਘਰ ਮਾਈਕ੍ਰੋਵੇਵ 'ਚ ਪਾ ਦਿੱਤੇ ਤਾਂ ਕਿ ਨੋਟਾਂ ਤੋਂ ਕੋਰੋਨਾ ਵਾਇਰਸ ਮਰ ਜਾਵੇ। ਇਕ ਹੋਰ ਵਿਅਕਤੀ ਨੇ ਕਰੀਬ 30 ਹਜ਼ਾਰ ਡਾਲਰ ਵਾਸ਼ਿੰਗ ਮਸ਼ੀਨ 'ਚ ਪਾ ਦਿੱਤੇ ਸਨ। ਇਸ ਤੋਂ ਬਾਅਦ ਸੁਕਾਉਣ ਲਈ ਓਵਨ 'ਚ ਸਾਰੇ ਨੋਟ ਪਾ ਦਿੱਤੇ। ਉਸ ਦੀ 35 ਫੀਸਦ ਮੂਲ ਰਾਸ਼ੀ ਨਸ਼ਟ ਹੋ ਗਈ।
ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ