ਕਾਨਪੁਰ: ਵਿਕਾਸ ਦੁਬੇ ਕੇਸ 'ਚ ਬਹੁਤ ਛੇਤੀ STF ਦੇ ਹੱਥ ਹੋਰ ਸਫ਼ਲਤਾ ਲੱਗ ਸਕਦੀ ਹੈ। ਵਿਕਾਸ ਦੁਬੇ ਨੇ ਪੰਜਾਬ 'ਚ ਜਿੱਥੇ ਰਾਇਫਲਾਂ ਮੌਡੀਫਾਈ ਕਰਵਾਈਆਂ ਸਨ, ਉਸ ਗਰੋਹ ਦੇ ਦੋ ਲੋਕਾਂ ਬਾਰੇ ਸੂਹ ਲੱਗੀ ਹੈ। ਇਸ ਤੋਂ ਇਲਾਵਾ ਇੱਕ ਪੇਂਡੂ ਇਲਾਕੇ ਦਾ ਪਤਾ ਲੱਗਾ ਹੈ ਜਿੱਥੇ ਰਾਇਫਲਾਂ ਮੌਡੀਫਾਈ ਕੀਤੀਆਂ ਜਾਂਦੀਆਂ ਹਨ।


STF ਟੀਮ ਇਨ੍ਹਾਂ ਲੋਕਾਂ ਦੀ ਤਲਾਸ਼ ਲਈ ਪੰਜਾਬ ਪਹੁੰਚੀ ਹੈ। ਬਿਕਰੂ ਕਾਂਡ ਦੀ ਫੋਰੈਂਸਕ ਜਾਂਚ ਤੇ ਪੁਲਿਸ ਪੜਤਾਲ 'ਚ ਇਹ ਤੱਥ ਸਾਹਮਣੇ ਆਏ ਸਨ ਕਿ ਵਿਕਾਸ ਦੁਬੇ ਨੇ ਸੈਮੀਆਟੋਮੈਟਿਕ ਸੈਲਫ ਲੋਡਡ ਰਾਇਫਲ ਤੇ ਸਪਰਿੰਗ ਰਾਇਫਲ ਦਾ ਇਸਤੇਮਾਲ ਕੀਤਾ ਸੀ।

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦਾ ਅੰਕੜਾ 90, ਵੱਡੇ ਨੈੱਟਵਰਕ ਦਾ ਪਰਦਾਫਾਸ਼, 25 ਗ੍ਰਿਫਤਾਰ, ਕਈ ਢਾਬੇ ਸੀਲ

ਜਾਂਚ ਵਿੱਚ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋਵੇਂ ਸਿੰਗਲ ਸ਼ੌਟ ਰਾਇਫਲਾਂ ਸਨ ਜੋ ਪੰਜਾਬ 'ਚ ਮੌਡੀਫਾਈ ਕਰਵਾਈਆਂ ਗਈਆਂ ਸਨ। ਕਿਹਾ ਜਾ ਰਿਹਾ ਹੈ ਕਿ ਜਿੱਥੇ ਰਾਇਫਲਾਂ ਪੰਜਾਬ 'ਚ ਮੌਡੀਫਾਈ ਕੀਤੀਆਂ ਜਾਂਦੀਆ ਹਨ, ਉਹ ਲੋਕੇਸ਼ਨ STF ਨੂੰ ਮਿਲ ਗਈ ਹੈ। ਐਸਟੀਐਫ ਟੀਮ ਦੇ ਮੁਤਾਬਕ ਦੋਵੇਂ ਸ਼ਖਸ ਮਿਲਣ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ

ਸੂਤਰਾਂ ਮੁਤਾਬਕ ਐਸਆਈਟੀ ਨੇ ਅਜੇ ਕਈ ਲੋਕਾਂ ਦੇ ਬਿਆਨ ਵੀ ਲੈਣੇ ਹਨ, ਜੋ ਜਾਂਚ ਦੌਰਾਨ ਸਾਹਮਣੇ ਆਏ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ