ਮੁੰਬਈ: ਬੀਤੇ ਕੁਝ ਦਿਨ ਤੋਂ ਜਾਨ੍ਹਵੀ ਕਪੂਰ ਦੇ ਪਾਪਾ ਬੋਨੀ ਕਪੂਰ ਨੂੰ ਉਸ ਦੇ ਕਰੀਅਰ ਦੀ ਕਾਫੀ ਫਿਕਰ ਹੋ ਰਹੀ ਹੈ। ਜਿਸ ਦਾ ਗੁੱਸਾ ਉਨ੍ਹਾਂ ਨੇ ਜਾਨ੍ਹਵੀ ਦੀ ਪੀਆਰ ਟੀਮ ‘ਤੇ ਲਾਹ ਦਿੱਤਾ ਅਤੇ ਜਾਨ੍ਹਵੀ ਦੇ ਮੈਨੇਜ਼ਰ ਨੂੰ ਖੂਬ ਸੁਣਾਇਆ। ਜਿਸ ਦਾ ਕਾਰਨ ਹੈ ਸੈਫ ਅਲੀ ਦੀ ਧੀ ਸਾਰਾ ਅਲੀ ਖ਼ਾਨ।

ਜੀ ਹਾਂ ਬੋਨੀ ਕਪੂਰ ਨੂੰ ਲੱਗਦਾ ਹੈ ਕਿ ਜਾਨ੍ਹਵੀ ਨੂੰ ਅਜੇ ਤਕ ਦੂਜੀ ਫ਼ਿਲਮ ਨਹੀਂ ਮਿਲੀ ਜਦਕਿ ਸਾਰਾ ਦਾ ਹਾਲ ਹੀ ‘ਚ ਡੈਬਿਊ ਹੋਣ ਤੋਂ ਬਾਅਦ ਵੀ ਉਸ ਦੀ ਦੋ ਫ਼ਿਲਮਾਂ ਰਿਲੀਜ਼ ਹੋਇਆਂ ਅਤੇ ਹਿੱਟ ਵੀ ਹੋ ਗਈਆਂ ਹਨ।



ਇਸ ਤੋਂ ਬਾਅਦ ਵੀ ਦੋਵੇਂ ਐਕਟਰਸ ਇਸ ਗੱਲ ਨੂੰ ਜਾਣਦੀਆਂ ਵੀ ਹਨ। ਦੋਵਾਂ ਦੀ ਅਕਸਰ ਤੁਲਨਾ ਵੀ ਹੁੰਦੀ ਹੈ ਕਦੇ ਉਨ੍ਹਾਂ ਦੀ ਲੁਕਸ ਨੂੰ ਲੈ ਕਰ, ਡ੍ਰੇਸਿੰਗ ਸੈਂਸ ਨੂੰ ਲੈ ਕੇ ਅਤੇ ਉਨ੍ਹਾਂ ਦੀ ਐਕਟਿੰਗ ਸਕੀਲਸ ਨੂੰ ਲੈ ਕੇ। ਸ਼ਾਇਦ ਇਸੇ ਕਰਕੇ ਬੋਨੀ ਕਪੂਰ ਨੂੰ ਜ਼ਿਆਦਾ ਫਿਕਰ ਆਪਣੀ ਧੀ ਜਾਨ੍ਹਵੀ ਦੇ ਕਰੀਅਰ ਦੀ ਹੋ ਰਹੀ ਹੈ।

ਇਸ ਗੱਲ ਦਾ ਕਸੂਰਵਾਰ ਬੋਨੀ ਨੇ ਜਾਨ੍ਹਵੀ ਦੇ ਮੈਨੇਜਰ ਨੂੰ ਕਿਹਾ ਹੈ। ਇਸ ਤੋਂ ਇਲਾਵਾ ਸਾਰਾ ਅਲੀ ਖ਼ਾਨ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਜਾਨ੍ਹਵੀ ਨੇ ਉਸ ਨੂੰ ਸੁਝਾਅ ਦਿੱਤਾ ਸੀ ਕਿ ਸਾਨੂੰ ਰੈਡ ਕਾਰਪਟ ‘ਤੇ ਇੱਕਠਿਆਂ ਤਸਵੀਰਾਂ ਕਲੀਕ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਮੀਡੀਆ ਨੂੰ ਪਰਸਨਲ ਕੋਲਾਜ ਬਣਾਉਣ ‘ਤੇ ਮਿਹਨਤ ਨਾ ਕਰਨੀ ਪਵੇ।