Will Smith Film Emancipation After Slap Incident: ਹਾਲੀਵੁੱਡ ਸਟਾਰ ਵਿਲ ਸਮਿਥ ਦੀ ਇਤਿਹਾਸਕ ਡਰਾਮਾ ਫਿਲਮ 'ਏਮੈਨੀਸਿਪੇਸ਼ਨ' 2 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਸੋਮਵਾਰ ਨੂੰ ਐਪਲ ਨੇ ਫਿਲਮ ਦਾ ਟ੍ਰੇਲਰ ਲਾਂਚ ਕੀਤਾ। ਟ੍ਰੇਲਰ ਵਿੱਚ ਸਮਿਥ ਇੱਕ ਗੁਲਾਮ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਸਨ, ਜੋ ਬਾਗ ਦੇ ਮਾਲਕਾਂ ਦੇ ਚੁੰਗਲ ਤੋਂ ਭੱਜ ਜਾਂਦਾ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ।
ਵਿਲ ਸਮਿਥ ਦੀ ਫਿਲਮ ਏਮੈਨੀਸਿਪੇਸ਼ਨ
ਵੈਰਾਇਟੀ ਦੀ ਰਿਪੋਰਟ ਦੇ ਅਨੁਸਾਰ, ਏਮੈਨੀਸਿਪੇਸ਼ਨ 2 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਪ੍ਰੀਮੀਅਰ ਹੋਵੇਗੀ ਅਤੇ 9 ਦਸੰਬਰ ਤੋਂ Apple TV+ 'ਤੇ ਸਟ੍ਰੀਮ ਕਰੇਗੀ। ਹਾਲਾਂਕਿ ਏਮੈਨੀਸਿਪੇਸ਼ਨ ਪਹਿਲਾਂ 2022 ਦੇ ਸ਼ੁਰੂ ਵਿੱਚ ਰਿਲੀਜ਼ ਹੋਣ ਲਈ ਤਹਿ ਕੀਤਾ ਗਿਆ ਸੀ, ਪਰ ਆਸਕਰ ਦੌਰਾਨ ਵਿਲ ਸਮਿਥ ਦੇ ਥੱਪੜ ਕਾਂਡ ਕਰਕੇ ਇਸ ਫ਼ਿਲਮ ਦੀ ਰਿਲੀਜ਼ ਨੂੰ ਅੱਗੇ ਪਾ ਦਿੱਤਾ ਗਿਆ। ਕਿਉਂਕਿ ਮੇਕਰਜ਼ ਨੂੰ ਲੱਗ ਰਿਹਾ ਸੀ ਕਿ ਥੱਪੜ ਕਾਂਡ ਦਾ ਬੁਰਾ ਅਸਰ ਫ਼ਿਲਮ ਤੇ ਪੈ ਸਕਦਾ ਹੈ। ਕਿਉਂਕਿ ਸਟੇਜ ਤੇ ਸਭ ਦੇ ਸਾਹਮਣੇ ਕ੍ਰਿਸ ਰੌਕ ਨੂੰ ਥੱਪੜ ਮਾਰ ਕੇ ਵਿਲ ਨੇ ਆਪਣੀ ਇਮੇਜ ਖਰਾਬ ਕਰ ਲਈ ਹੈ।
ਥੱਪੜ ਦੇ ਵਿਵਾਦ ਤੋਂ ਬਾਅਦ ਵਿਲ ਸਮਿਥ ਦੀ ਇਹ ਪਹਿਲੀ ਫਿਲਮ
ਇਹ ਵਿਲ ਸਮਿਥ ਦੀ ਪਹਿਲੀ ਫਿਲਮ ਹੋਵੇਗੀ ਜਦੋਂ ਉਨ੍ਹਾਂ ਨੇ ਆਪਣੀ ਪਤਨੀ ਦੀ ਬਿਮਾਰੀ ਬਾਰੇ ਇੱਕ ਅਸੰਵੇਦਨਸ਼ੀਲ ਮਜ਼ਾਕ ਕਰਨ ਲਈ ਪਿਛਲੇ ਸਾਲ ਆਸਕਰ ਵਿੱਚ ਕ੍ਰਿਸ ਰੌਕ ਨੂੰ ਥੱਪੜ ਮਾਰਿਆ ਸੀ। ਬਾਅਦ ਵਿੱਚ, ਸਮਿਥ ਨੇ ਜਨਤਕ ਤੌਰ 'ਤੇ ਕ੍ਰਿਸ ਰੌਕ ਤੋਂ ਮੁਆਫੀ ਮੰਗੀ ਅਤੇ ਮੰਨਿਆ ਕਿ ਉਨ੍ਹਾਂ ਨੇ ਸਹੀ ਨਹੀਂ ਕੀਤਾ ਸੀ। ਇਸ ਦੇ ਲਈ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਲੰਮਾ ਨੋਟ ਵੀ ਲਿਖਿਆ ਹੈ। ਇਸ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਲੋਕ ਵਿਲ ਸਮਿਥ ਨੂੰ ਆਸਕਰ ਜੇਤੂ ਫਿਲਮ 'ਪਰਸੂਟ ਆਫ ਹੈਪੀਨੇਸ' ਵਿੱਚ ਉਨ੍ਹਾਂ ਦੀ ਭੂਮਿਕਾ ਲਈ ਯਾਦ ਕਰਦੇ ਹਨ।
ਵਿਲ ਸਮਿਥ ਫਿਲਮ 'ਏਮੈਨੀਸਿਪੇਸ਼ਨ' 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਬਿਲ ਕੋਲਾਜ ਦੁਆਰਾ ਲਿਖੀ ਗਈ ਹੈ, ਜਦੋਂ ਕਿ ਟੌਡ ਬਲੈਕ, ਜੋਏ ਮੈਕਫਾਰਲੈਂਡ ਅਤੇ ਜੌਨ ਮੋਨੇ ਨੇ ਇਨਸੈਪਸ਼ਨ ਦਾ ਨਿਰਮਾਣ ਕੀਤਾ ਹੈ।