Sara Gurpal Brutally Trolled: ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੇ ਟੈਲੇਂਟ ਤੇ ਮੇਹਨਤ ਦੇ ਦਮ ਤੇ ਪੂਰੀ ਦੁਨੀਆ `ਚ ਨਾਂ ਕਮਾਇਆ ਹੈ। ਸਾਰਾ ਨੂੰ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਮੰਨਿਆ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।


ਫ਼ਿਲਹਾਲ ਸਾਰਾ ਗੁਰਪਾਲ ਆਪਣੀਆਂ ਲੇਟੈਸਟ ਤਸਵੀਰਾਂ ਨੂੰ ਲੈਕੇ ਨਫ਼ਰਤ ਕਰਨ ਵਾਲਿਆਂ ਦੇ ਨਿਸ਼ਾਨੇ ਤੇ ਆ ਗਈ ਹੈ। ਸਾਰਾ ਨੇ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਸਮੁੰਦਰ ਕਿਨਾਰੇ ਨਜ਼ਰ ਆ ਰਹੀ ਹੈ। ਖੈਰ ਸਾਰਾ ਦਾ ਇਹ ਲੁੱਕ ਕਾਫ਼ੀ ਬੋਲਡ ਲੱਗ ਤਾਂ ਰਿਹਾ ਹੈ, ਪਰ ਪੰਜਾਬੀਆਂ ਨੂੰ ਉਸ ਦਾ ਇਹ ਲੁੱਕ ਅਸ਼ਲੀਲ ਨਜ਼ਰ ਆ ਰਿਹਾ ਹੈ। ਜਿਸ ਦਾ ਸਬੂਤ ਹਨ ਸਾਰਾ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ। ਤੁਸੀਂ ਵੀ ਦੇਖੋ:









ਸਾਰਾ ਦੇ ਕਮੈਂਟਬਾਕਸ ਵਿੱਚ ਲੋਕ ਇਹ ਤਸਵੀਰਾਂ `ਚ ਫ਼ੋਟੋ ਖਿਚਵਾਉਣ ਤੇ ਫ਼ਿਰ ਉਨ੍ਹਾਂ ਫ਼ੋਟੋਆਂ ਨੂੰ ਸ਼ੇਅਰ ਕਰਨ ਲਈ ਉਸ ਦੀ ਖਿਚਾਈ ਕਰ ਰਹੇ ਹਨ। ਅਸੀਂ ਸਾਰਾ ਦੇ ਕਮੈਂਟਬਾਕਸ ਤੋਂ ਕੁੱਝ ਕਮੈਂਟ ਸ਼ੇਅਰ ਕਰ ਰਹੇ ਹਾਂ, ਜਿਨ੍ਹਾਂ ਨੂੰ ਦੇਖ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਉਸ ਕੋਲੋਂ ਕਿਸ ਕਦਰ ਨਾਰਾਜ਼ ਹਨ। 




 




 




 




ਦਸ ਦਈਏ ਕਿ ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਤੇ ਮਾਡਲਿੰਗ ਦੀ ਦੁਨੀਆ ਦਾ ਵੱਡਾ ਨਾਂ ਹੈ। ਜ਼ਾਹਰ ਹੈ ਕਿ ਮਾਡਲ ਹੋਣ ਦੇ ਲਿਹਾਜ਼ ਨਾਲ ਉਸ ਨੂੰ ਬੋਲਡ ਲੁੱਕ ਵੀ ਕੈਰੀ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਾਰਾ ਕਈ ਪੰਜਾਬੀ ਗਾਣਿਆਂ `ਚ ਮਾਡਲ ਵਜੋਂ ਨਜ਼ਰ ਆਈ ਹੈ। ਉਸ ਨੂੰ ਪੰਜਾਬੀ ਦੀ ਟੌਪ ਮਾਡਲ ਮੰਨਿਆ ਜਾਂਦਾ ਹੈ।