ਮੁੰਬਈ: ਲੈਕਮੇ ਫੈਸਨ ਵੀਕ 2019 ਦੀ ਸ਼ੁਰੂਆਤ ਮੰਗਲਵਾਰ ਨੂੰ ਹੋ ਚੁੱਕੀ ਹੈ। ਜਿਸ ‘ਚ ਬੀਤੇ ਦਿਨ ਐਕਟਰਸ ਯਾਮੀ ਗੌਤਮ ਨੇ ਦੂਜੇ ਦਿਨ ਰੈਂਪ ‘ਤੇ ਵਾਕ ਕੀਤੀ। ਯਾਮੀ ਨਿਊਡ ਕਲਰ ਦੇ ਲੌਂਗ ਗਾਊਨ ‘ਚ ਡਿਜ਼ਾਈਨਰ ਗੌਰੀ ਅਤੇ ਨੈਨੀਕਾ ਦੇ ਲਈ ਰੈਂਪ ‘ਤੇ ਉਤਰੀ। ਬੇਸ਼ੱਕ ਯਾਮੀ ਬੇਹੱਦ ਖੂਬਸੂਰਤ ਲੱਗ ਰਹੀ ਰਹੀ ਸੀ ਪਰ ਰੈਂਪ ‘ਤੇ ਵਾਕ ਕਰਨਾ ਆਸਾਨ ਨਹੀਂ ਅਤੇ ਅਜਿਹੇ ‘ਚ ਕਈ ਵਾਰ ਕੁਝ ਘਟਨਾਵਾਂ ਹੋ ਜਾਂਦੀਆਂ ਹਨ।


ਜਿਵੇਂ ਯਾਮੀ ਨਾਲ ਵਾਪਸੀ। ਜੀ ਹਾਂ, ਜਿਵੇਂ ਹੀ ਯਾਮੀ ਸਟੇਜ ‘ਤੇ ਵਾਕ ਕਰਨ ਪਹੁੰਚੀ ਤਾਂ ਉਸ ਦੇ ਕਦਮ ਲੜਖੜਾ ਗਏ। ਇਸ ਤੋਂ ਬਾਅਦ ਅਜਿਹਾ ਲੱਗਿਆ ਜਿਵੇਂ ਉਹ ਰੈਂਪ ‘ਤੇ ਗਿਰ ਜਾਵੇਗੀ। ਪਰ ਯਾਮੀ ਨੇ ਖੁਦ ਨੂੰ ਸਾਂਭ ਲਿਆ ਅਤੇ ਉਹ ਹੱਸਦੇ ਹੋਏ ਰੈਂਪ ਵਾਕ ਕਰਦੀ ਅੱਗੇ ਵਧ ਗਈ। ਇਸ ਦਾ ਵੀਡੀਓ ਤੁਸੀ ਵੀ ਹੇਠ ਵੇਖ ਸਕਦੇ ਹੋ।


ਯਾਮੀ ਦੇ ਕਾਨਫੀਡੈਂਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਫੈਨਸ ਯਾਮੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਆਡੀਅੰਸ ‘ਚ ਬੈਠੇ ਲੋੋਕ ਯਾਮੀ ਨੂੰ ਖੂਬ ਚੀਅਰ ਕਰ ਰਹੇ ਹਨ।