Year-ender 2021: ਸਿਰਫ਼ ਦੋ ਹਫ਼ਤਿਆਂ ਵਿੱਚ ਅਸੀਂ 2021 ਨੂੰ ਅਸੀਂ ਬਾਏ ਬਾਏ ਕਰਾਂਗੇ ਤੇ ਨਵੇਂ ਸਾਲ ਵਿੱਚ ਕਦਮ ਰੱਖਾਂਗੇ। ਕੋਰੋਨਾ ਵਾਇਰਸ ਕਾਰਨ ਲੋਕ ਲਗਪਗ 2 ਸਾਲਾਂ ਤੋਂ ਮਨੋਰੰਜਨ ਦੀ ਕਮੀ ਵਿੱਚ ਜੀਅ ਰਹੇ ਹਨ ਪਰ ਬਾਲੀਵੁੱਡ ਫਿਲਮਾਂ ਹਮੇਸ਼ਾ ਤਾਰਨਹਾਰ ਰਹੀਆਂ ਹਨ ਪਰ ਕਈ ਫਿਲਮਾਂ ਨੇ ਦਰਸ਼ਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। ਇਸੇ ਲਈ ਅੱਜ ਅਸੀਂ ਤੁਹਾਡੇ ਲਈ ਉਨ੍ਹਾਂ ਫਿਲਮਾਂ ਦੀ ਸੂਚੀ ਲੈ ਕੇ ਆਏ ਹਾਂ ਜੋ ਇਸ ਸਾਲ ਰਿਲੀਜ਼ ਹੋਈਆਂ ਸਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਸੀ।
RADHE: YOUR MOST WANTED BHAI: ਸਲਮਾਨ ਖਾਨ ਦੀ ਫਿਲਮ 'ਰਾਧੇ' ਸਾਲ 2021 ਦੀ ਸਭ ਤੋਂ ਖਰਾਬ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਨੂੰ IMDB 'ਤੇ 1 ਰੇਟਿੰਗ ਮਿਲੀ ਹੈ।
HUNGAMA 2: 'ਹੰਗਾਮਾ' ਦੀ ਪਹਿਲੀ ਕਿਸ਼ਤ ਦਾ ਪ੍ਰਸ਼ੰਸਕ 'ਹੰਗਾਮਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਰਿਲੀਜ਼ ਤੋਂ ਬਾਅਦ ਕਿਸੇ ਨੂੰ ਵੀ ਫਿਲਮ ਪਸੰਦ ਨਹੀਂ ਆਈ। ਫਿਲਮ ਵਿਚ ਸ਼ਿਲਪਾ ਸ਼ੈੱਟੀ ਦੀ ਸਿਨੇਮਾ ਵਿਚ ਵਾਪਸੀ ਤੇ ਪਰੇਸ਼ ਰਾਵਲ ਦੀ ਕਾਮਿਕ ਟਾਈਮਿੰਗ ਵੀ ਇਸ ਨੂੰ ਬਚਾ ਨਹੀਂ ਸਕੀ।