ਕਾਸ਼ੀ: ਯੂਪੀ ਦੇ ਕਾਸ਼ੀ 'ਚ ਇੱਕ ਨਿਰਸਵਾਰਥ ਕੰਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਕੁਰਸੀ ਨੂੰ ਹਟਾ ਦਿੱਤਾ ਜੋ ਉਨ੍ਹਾਂ ਲਈ ਰੱਖੀ ਗਈ ਸੀ ਅਤੇ ਨਿਰਮਾਣ ਮਜ਼ਦੂਰਾਂ ਦੇ ਨਾਲ ਪੌੜੀਆਂ 'ਤੇ ਬੈਠ ਗਏ। ਨੇਟੀਜ਼ਨਸ ਨੇ ਮੌਜੂਦਾ ਸਮੇਂ ਵਿੱਚ ਬਾਕੀ ਸਾਰੇ ਨੇਤਾਵਾਂ ਨਾਲੋਂ ਵੱਖਰੇ ਹੋਣ ਲਈ ਪੀਐਮ ਮੋਦੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਇਹ ਵੀ ਸਵਾਲ ਕੀਤਾ ਕਿ ਕੀ ਕੋਈ ਹੋਰ ਵੀ ਅਜਿਹਾ ਕਰੇਗਾ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਪ੍ਰੋਜੈਕਟ 'ਤੇ ਕੰਮ ਕਰਨ ਵਾਲੇ ਨਿਰਮਾਣ ਮਜ਼ਦੂਰਾਂ ਨਾਲ ਦੁਪਹਿਰ ਦਾ ਖਾਣਾ ਖਾਧਾ।


ਵੇਖੋ ਵੀਡੀਓ:






ਪ੍ਰਧਾਨ ਮੰਤਰੀ ਸੋਮਵਾਰ ਸਵੇਰੇ ਵਾਰਾਣਸੀ ਪਹੁੰਚੇ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕੀਤੇ। ਇਸੇ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮੈਗਾ ਪ੍ਰੋਜੈਕਟ, ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਲਲਿਤਾ ਘਾਟ ਵਿਖੇ ਗੰਗਾ ਵਿੱਚ ਇਸ਼ਨਾਨ ਕੀਤਾ। ਦੱਸ ਦਈਏ ਕਿ ਇਸ ਕੋਰੀਡੋਰ ਮਹੱਤਵਪੂਰਨ ਹੈ ਕਿਉਂਕਿ ਇਹ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਗੰਗਾ ਨਦੀ ਦੇ ਨਾਲ ਕਈ ਘਾਟਾਂ ਨਾਲ ਜੋੜਦਾ ਹੈ। ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ, “ਕਾਸ਼ੀ ਤਾਂ ਕਾਸ਼ੀ ਹੈ” ਅਤੇ “ਹਰ ਹਰ ਮਹਾਦੇਵ” ਦਾ ਨਾਅਰਾ ਲਗਾਇਆ।



ਇਹ ਵੀ ਪੜ੍ਹੋ: ਇਸ ਮੁੰਡੇ ਨੇ ਗੂਗਲ ਨੂੰ ਇਹ ਖਾਮੀ ਦੱਸ ਦਿਖਾਇਆ 'ਸ਼ੀਸ਼ਾ' ਤਾਂ ਮਿਲਿਆ 3.5 ਲੱਖ ਦਾ ਇਨਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904