Superhit Punjabi Songs 2022: ਸਾਲ 2022 ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਮਹਿਜ਼ 6 ਦਿਨਾਂ ਵਿੱਚ ਨਵਾਂ ਸਾਲ ਯਾਨਿ 2023 ਚੜ੍ਹ ਜਾਵੇਗਾ। ਇਸ ਮੌਕੇ 'ਤੇ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਸਾਲ 2022 ਦੇ ਬੇਹਤਰੀਨ ਗਾਣੇ। ਉਹ ਗਾਣੇ ਜੋ ਕਰੋੜਾਂ ਲੋਕਾਂ ਦੀ ਪਸੰਦ ਬਣੇ। ਇੱਥੇ ਦੇਖੋ 2022 ਦੇ ਬੈਸਟ ਗਾਣੇ:


ਚੰਨ ਸਿਤਾਰੇ (ਐਮੀ ਵਿਰਕ)
ਇਹ ਗਾਣਾ ਫਿਲਮ 'ਓਏ ਮੱਖਣਾ' ਦਾ ਹੈ। ਇਸ ਗਾਣੇ ਨੂੰ ਐਮੀ ਵਿਰਕ ਨੇ ਆਪਣੀ ਅਵਾਜ਼ ਦਿੱਤੀ ਹੈ। ਇਹ ਗਾਣਾ ਇਸ ਦੇ ਸਭ ਤੋਂ ਸੁਪਰਹਿੱਟ ਗੀਤਾਂ ਵਿੱਚੋਂ ਇੱਕ ਹੈ।



ਮਿੱਟੀ ਦੇ ਟਿੱਬੇ (ਕਾਕਾ)
ਕਾਕਾ ਦੀ ਅਵਾਜ਼ ਵਿੱਚ ਗਾਇਆ ਗੀਤ 'ਮਿੱਟੀ ਦੇ ਟਿੱਬੇ' ਇਸ ਸਾਲ ਦੇ ਸੁਪਰਹਿੱਟ ਗੀਤਾਂ ਵਿੱਚੋਂ ਇੱਕ ਰਿਹਾ। ਇਸ ਗਾਣੇ ਨੂੰ 10 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।



ਝਾਂਜਰ (ਬੀ ਪਰਾਕ)
ਇਹ ਗਾਣਾ ਹਨੀਮੂਨ ਫਿਲਮ ਦਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਰੋਮਾਂਸ ਕਰਦੇ ਹੋਏ ਨਜ਼ਰ ਆਏ ਸੀ। ਇਸ ਰੋਮਾਂਟਿਕ ਗੀਤ ਨੂੰ ਬੀ ਪਰਾਕ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ।



ਦ ਲਾਸਟ ਰਾਈਡ (ਸਿੱਧੂ ਮੂਸੇਵਾਲਾ)
ਸਿੱਧੂ ਮੂਸੇਵਾਲਾ ਦਾ ਗੀਤ 'ਲਾਸਟ ਰਾਈਡ' ਉਸ ਦੇ ਆਖਰੀ ਗੀਤਾਂ ਵਿੱਚੋਂ ਇੱਕ ਸੀ। ਇਹ ਗਾਣਾ ਮੂਸੇਵਾਲਾ ਨੇ 15 ਮਈ ਨੂੰ ਰਿਲੀਜ਼ ਕੀਤਾ ਸੀ। ਇਸ ਗਾਣੇ ਨੂੰ ਮੂਸੇਵਾਲਾ ਦੇ ਮਰਨ ਤੋਂ ਬਾਅਦ ਕਰੋੜਾਂ ਵਾਰ ਸੁਣਿਆ ਜਾ ਚੁੱਕਿਆ ਹੈ। ਸਾਰੇ ਮਿਊਜ਼ਿਕ ਐਪਸ 'ਤੇ ਇਹ ਗਾਣਾ ਟੌਪ 'ਤੇ ਰਿਹਾ ਹੈ।



295 (ਸਿੱਧੂ ਮੂਸੇਵਾਲਾ)
295 ਗੀਤ ਮੂਸੇਵਾਲਾ ਨੇ ਭਾਵੇਂ 2021 'ਚ ਰਿਲੀਜ਼ ਕੀਤਾ, ਪਰ 2022 'ਚ ਵੀ ਇਹ ਗਾਣਾ ਟੌਪ 'ਤੇ ਰਿਹਾ। ਸਿ ਗਾਣੇ ਨੂੰ ਮੂਸੇਵਾਲਾ ਦੇ ਗਾਇਕੀ ਕਰੀਅਰ ਦਾ ਟੌਪ ਗੀਤ ਮੰਨਿਆ ਗਿਆ ਹੈ। ਇਹ ਗਾਣਾ ਇਸ ਸਾਲ ਖੂਬ ਚਰਚਾ 'ਚ ਰਿਹਾ ਅਤੇ ਨਾਲ ਹੀ ਮਊਜ਼ਿਕ ਅਫੇਸ 'ਤੇ ਟਰੈਂਡ ਕਰਦਾ ਰਿਹਾ।



ਲੈਵਲਜ਼ (ਸਿੱਧੂ ਮੂਸੇਵਾਲਾ)
ਲੈਵਲਜ਼ ਮੂਸੇਵਾਲਾ ਦੇ ਕਰੀਅਰ ਦਾ ਆਖਰੀ ਗੀਤ ਬਣਿਆ। ਇਹ ਗਾਣਾ ਮੂਸੇਵਾਲਾ ਨੇ ਮਰਨ ਤੋਂ ਮਹਿਜ਼ 3-4 ਦਿਨ ਪਹਿਲਾਂ ਰਿਲੀਜ਼ ਕੀਤਾ ਸੀ।



ਬੰਬ ਆ ਗਿਆ (ਗੁਰ ਸਿੱਧੂ/ਜੈਸਮੀਨ ਸੈਂਡਲਾਸ)



ਜੱਜ (ਮਨਕੀਰਤ ਔਲਖ)



ਨੋ ਲਵ (ਸ਼ੁਭ)



ਪਾਕਿਸਤਾਨ (ਮਨਕੀਰਤ ਔਲਖ)



ਪੀਚਿਜ਼ (ਦਿਲਜੀਤ ਦੋਸਾਂਝ)



ਕੁੜੀਆਂ ਲਾਹੌਰ ਦੀਆਂ (ਹਾਰਡੀ ਸੰਧੂ)



ਸਾਡੀ ਯਾਦ (ਸੁਨੰਦਾ ਸ਼ਰਮਾ)



ਵਡੇ ਬੰਦੇ (ਆਰ ਨੇਤ)



ਕਾਬਿਲੇਗ਼ੌਰ ਹੈ ਕਿ ਇਸ ਸਾਲ ਯਾਨਿ 2022 'ਚ ਬਹੁਤ ਸਾਰੇ ਗਾਣੇ ਹਿੱਟ ਰਹੇ ਹਨ, ਪਰ ਅਸੀਂ ਤੁਹਾਨੂੰ ਉਹ ਗਾਣੇ ਵਿਖਾਏ ਹਨ, ਜੋ ਜ਼ਬਰਸਦਤ ਹਿੱਟ ਤਾਂ ਰਹੇ ਹੀ, ਨਾਲ ਹੀ ਲੋਕਾਂ ਨੇ ਇਨ੍ਹਾਂ ਗਾਣਿਆਂ ਨੂੰ ਰੀਪਿਟ 'ਤੇ ਲਾ ਲਾ ਕੇ ਸੁਣਿਆ। ਤੁਹਾਨੂੰ ਇਨ੍ਹਾਂ ਵਿੱਚੋਂ ਕਿਹੜਾ ਗਾਣਾ ਪਸੰਦ ਆਇਆ। ਜਾਂ ਕੋਈ ਹੋਰ ਗੀਤ ਤੁਹਾਨੂੰ ਪਸੰਦ ਹੈ ਤਾਂ ਕਮੈਂਟ ਬਾਕਸ 'ਚ ਆਪਣੀ ਪਸੰਦ ਜ਼ਰੂਰ ਸ਼ੇਅਰ ਕਰੋ।