ਅਮੈਲੀਆ ਪੰਜਾਬੀ ਦੀ ਰਿਪੋਰਟ
Pollywood News: ਸਾਲ 2023 ਖਤਮ ਹੋਣ ਹੀ ਵਾਲਾ ਹੈ। ਮਹਿਜ਼ ਤਿੰਨ ਦਿਨਾਂ ਬਾਅਦ ਪੂਰੀ ਦੁਨੀਆ ਨਵੇਂ ਸਾਲ ਯਾਨਿ 2024 'ਚ ਐਂਟਰ ਕਰੇਗੀ। ਜਦੋਂ ਹੁਣ 2023 ਖਤਮ ਹੋਣ ਹੀ ਵਾਲਾ ਹੈ ਤਾਂ ਅਸੀਂ ਤੁਹਾਨੂੰ ਰੂ-ਬ-ਰੂ ਕਰਵਾ ਰਹੇ ਹਾਂ ਕੁੱਝ ਪੁਰਾਣੀਆਂ ਯਾਦਾਂ ਨਾਲ। ਜੀ ਹਾਂ, ਅੱਜ ਤੁਹਾਨੂੰ ਦੱਸਾਂਗੇ ਕਿ ਕਿਹੜੇ ਹਨ ਉਹ ਪੰਜਾਬੀ ਸਟਾਰਜ਼ ਜਿਨ੍ਹਾਂ ਲਈ 2023 ਬੇਹੱਦ ਖਾਸ ਰਿਹਾ। ਇਨ੍ਹਾਂ ਕਲਾਕਾਰਾਂ ਨੇ ਕਰੋੜਾਂ ;ਚ ਕਮਾਈ ਕੀਤੀ, ਨਾਲ ਨਾਲ ਇਤਿਹਾਸ ਵੀ ਰਚ ਦਿੱਤਾ। ਤਾਂ ਆਓ ਦੇਖਦੇ ਹਾਂ, ਕੌਣ ਹਨ ਉਹ ਚਿਹਰੇ:
ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਲਈ ਸਾਲ 2023 ਬੇਹੱਦ ਖਾਸ ਰਿਹਾ। ਦਿਲਜੀਤ ਨੇ ਅਪ੍ਰੈਲ ਮਹੀਨੇ 'ਚ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ। ਅਜਿਹਾ ਕਰਨ ਵਾਲੇ ਦਿਲਜੀਤ ਪਹਿਲੇ ਭਾਰਤੀ ਸਟਾਰ ਬਣੇ। ਇਸ ਦੇ ਨਾਲ ਹੀ ਦਿਲਜੀਤ ਦੀ ਫਿਲਮ 'ਜੋੜੀ' ਵੀ ਬਲਾਕਬਸਟਰ ਰਹੀ ਸੀ। ਫਿਲਮ ਨੇ ਬਾਕਸ ਆਫਿਸ 'ਤੇ 47 ਕਰੋੜ ਦੀ ਕਮਾਈ ਕੀਤੀ ਸੀ।
ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਲਈ ਸਾਲ 2023 ਬਹੁਤ ਹੀ ਬੇਹਤਰੀਨ ਰਿਹਾ ਹੈ। ਗਿੱਪੀ ਦੀ ਇਸ ਸਾਲ ਆਈ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ। ਇਹ ਫਿਲਮ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਰਹੀ ਸੀ। ਗਿੱਪੀ ਨੇ ਉਹ ਕਮਾਲ ਕਰ ਦਿਖਾਇਆ, ਜੋ ਪੰਜਾਬੀ ਸਿਨੇਮਾ ਦਾ ਕੋਈ ਕਲਾਕਾਰ ਨਹੀਂ ਕਰ ਸਕਿਆ ਸੀ।
ਕਰਨ ਔਜਲਾ
ਕਰਨ ਔਜਲਾ ਦਾ ਨਾਮ ਵੀ ਇਸ ਲਿਸਟ ;ਚ ਸ਼ਾਮਲ ਹੈ। ਕਿਉਂਕਿ ਕਰਨ ਦੀ ਇਸ ਸਾਲ ਆਈ ਐਲਬਮ 'ਮੇਕਿੰਗ ਮੈਮੋਰੀਜ਼' ਨੇ ਇਤਿਹਾਸ ਰਚਿਆ ਸੀ। ਕਰਨ ਔਜਲਾ ਦੀ ਇਸ ਐਲਬਮ ਨੇ ਕਈ ਰਿਕਾਰਡ ਬਣਾਏ। ਇਹੀ ਨਹੀਂ ਪੂਰੀ ਦੁਨੀਆ 'ਚ ਕਰਨ ਔਜਲਾ ਦੀ ਇਸ ਐਲਬਮ ਨੂੰ ਖੂਬ ਸੁਣਿਆ ਗਿਆ।
ਸਿੱਧੂ ਮੂਸੇਵਾਲਾ
ਭਲਾ ਸਿੱਧੂ ਮੂਸੇਵਾਲਾ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ। ਮੂਸੇਵਾਲਾ ਭਾਵੇਂ ਦੁਨੀਆ 'ਚ ਨਹੀਂ ਰਿਹਾ, ਪਰ ਉਸ ਦਾ ਨਾਮ ਹਾਲੇ ਵੀ ਪੂਰੀ ਦੁਨੀਆ 'ਚ ਗੂੰਜ ਰਿਹਾ ਹੈ। ਮੂਸੇਵਾਲਾ ਦੇ ਨਾਂ ਇਸ ਸਾਲ ਵੀ ਕਈ ਰਿਕਾਰਡ ਬਣੇ। ਇੱਕ ਤਾਂ ਉਹ ਪਹਿਲਾ ਪੰਜਾਬੀ ਆਰਟਿਸਟ ਬਣਿਆ, ਜਿਸ ਨੂੰ ਯੂਟਿਊਬ ਦਾ ਡਾਇਮੰਡ ਪਲੇ ਬਟਨ ਮਿਿਲਿਆ। ਦੂਜਾ ਉਸ ਦੇ ਗਾਣਿਆਂ ਨੂੰ ਸਪੌਟੀਫਾਈ 'ਤੇ 1 ਬਿਲੀਅਨ ਤੋਂ ਜ਼ਿਆਦਾ ਵਾਰ ਸੁਣਿਆ ਗਿਆਂ। ਇਹ ਸਾਰੇ ਰਿਕਾਰਡ ਸਿਰਫ ਮੂਸੇਵਾਲਾ ਦੇ ਨਾਂ ਹਨ। ਹਾਲੇ ਕੋਈ ਦੂਜਾ ਪੰਜਾਬੀ ਸਿੰਗਰ ਇਨ੍ਹਾਂ ਰਿਕਾਰਡਾਂ ਨੂੰ ਤੋੜ ਨਹੀਂ ਸਕਿਆ ਹੈ।