ਅਮੈਲੀਆ ਪੰਜਾਬੀ ਦੀ ਰਿਪੋਰਟ


Year Ender 2023: ਸਾਲ 2023 ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮਹਿਜ਼ 10 ਦਿਨਾਂ ਨੂੰ ਪੂਰੀ ਦੁਨੀਆ ਨਵੇਂ ਸਾਲ ਯਾਨਿ 2024 ਦਾ ਵੈਲਕਮ ਕਰੇਗੀ। ਪੰਜਾਬੀ ਸਿਨੇਮਾ ਦੇ ਲਈ ਸਾਲ 2023 ਬੜਾ ਹੀ ਭਾਗਾਂ ਵਾਲਾ ਰਿਹਾ ਹੈ। ਇਸ ਸਾਲ ਕਈ ਪੰਜਾਬੀ ਫਿਲਮਾਂ ਰਿਲੀਜ਼ ਹੋਈਆ, ਜਿਨ੍ਹਾਂ ਨੂੰ ਲੋਕਾਂ ਨੇ ਨਾ ਸਿਰਫ ਪਸੰਦ ਕੀਤਾ, ਬਲਕਿ ਬਾਕਸ ਆਫਿਸ 'ਤੇ ਵੀ ਇਨ੍ਹਾਂ ਫਿਲਮਾਂ ਨੇ ਰਾਜ ਕੀਤਾ। ਇਸ ਦੇ ਲਈ ਕਰੈਡਿਟ ਜਾਂਦਾ ਹੈ ਇਨ੍ਹਾਂ ਫਿਲਮਾਂ 'ਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ। ਨੀਰੂ ਬਾਜਵਾ ਤੋਂ ਦਿਲਜੀਤ ਦੋਸਾਂਝ, ਫਿਰ ਗਿੱਪੀ ਗਰੇਵਾਲ ਤੋਂ ਸੋਨਮ ਬਾਜਵਾ ਇਹ ਉਹ ਕਲਾਕਾਰ ਹਨ, ਜਿਨ੍ਹਾਂ ਦੇ ਲਈ 2023 ਇੱਕ ਯਾਦਗਾਰੀ ਸਾਲ ਬਣ ਗਿਆ। ਤਾਂ ਆਓ ਤੁਹਾਨੂੰ ਦੱਸਦੇ ਹਾਂ।  


ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ 'ਐਕੁਆਮੈਨ 2' 22 ਦਸੰਬਰ ਨੂੰ ਭਾਰਤ 'ਚ ਰਿਲੀਜ਼ ਲਈ ਤਿਆਰ, 'ਡੰਕੀ' ਤੇ 'ਸਾਲਾਰ' ਨੂੰ ਹੋਵੇਗਾ ਭਾਰੀ ਨੁਕਸਾਨ


ਨੀਰੂ ਬਾਜਵਾ
ਨੀਰੂ ਬਾਜਵਾ ਨੇ ਇਸ ਸਾਲ ਪੰਜਾਬੀ ਇੰਡਸਟਰੀ ਨੂੰ ਪਹਿਲੀ ਸੁਪਰਹਿੱਟ ਫਿਲਮ ਦਿੱਤੀ ਸੀ। ਨੀਰੂ ਬਾਜਵਾ, ਵਾਮਿਕਾ ਗੱਬੀ ਤੇ ਸਤਿੰਦਰ ਸਰਤਾਜ ਸਟਾਰਰ ਫਿਲਮ 'ਕਲੀ ਜੋਟਾ' 3 ਫਰਵਰੀ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਪੰਜਾਬ ਹੀ ਨਹੀਂ, ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ। ਨੀਰੂ ਨੇ ਰਾਬੀਆ ਬਣ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਇਸ ਸਾਲ ਨੀਰੂ ਦੀਆਂ 2 ਹੋਰ ਫਿਲਮਾਂ 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਤੇ 'ਬੂਹੇ ਬਾਰੀਆਂ' ਰਿਲੀਜ਼ ਹੋਈਆਂ ਸੀ। ਨੀਰੂ ਦੀਆਂ ਸਾਰੀਆਂ ਹੀ ਫਿਲਮਾਂ ਇਸ ਸਾਲ ਹਿੱਟ ਰਹੀਆਂ। ਇਸ ਤੋਂ ਇਲਾਵਾ ਨੀਰੂ ਨੇ ਇਸ ਸਾਲ ਨੀਰੂ ਬਾਜਵਾ ਰਿਕਾਰਡਜ਼ ਦੇ ਨਾਮ 'ਤੇ ਆਪਣਾ ਰਿਕਾਰਡ ਹਾਊਸ ਵੀ ਖੋਲ੍ਹਿਆ।






ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਲਈ ਇਹ ਸਾਲ ਸਭ ਤੋਂ ਖਾਸ ਤੇ ਬੇਹਤਰੀਨ ਰਿਹਾ ਹੈ। ਗਿੱਪੀ ਦੀਆਂ 2 ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ ਸੀ। 'ਮਿੱਤਰਾਂ ਦਾ ਨਾਂ ਚੱਲਦਾ' ਤੇ 'ਕੈਰੀ ਆਨ ਜੱਟਾ 3'। 'ਕੈਰੀ ਆਨ ਜੱਟਾ 3' ਨੇ ਬਾਕਸ ਆਫਿਸ 'ਤੇ ਸਫਲਤਾ ਦੇ ਝੰਡੇ ਗੱਡੇ। ਇਹ ਫਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ। ਇਸ ਫਿਲਮ ਰਾਹੀਂ ਗਿੱਪੀ ਗਰੇਵਾਲ ਨੇ ਕਰੋੜਾਂ 'ਚ ਨੋਟ ਛਾਪੇ। ਕਿਉਂਕਿ 'ਕੈਰੀ ਆਨ ਜੱਟਾ 3' ਦੇ ਪ੍ਰੋਡਿਊਸਰ ਖੁਦ ਗਿੱਪੀ ਗਰੇਵਾਲ ਹੀ ਸਨ।






ਸੋਨਮ ਬਾਜਵਾ
ਸੋਨਮ ਬਾਜਵਾ ਲਈ ਇਹ ਸਾਲ ਹਰ ਲਿਹਾਜ਼ ਨਾਲ ਖਾਸ ਰਿਹਾ ਹੈ। ਅਦਾਕਾਰਾ ਪੂਰਾ ਸਾਲ ਖੂਬ ਲਾਈਮਲਾਈਟ 'ਚ ਬਣੀ ਰਹੀ। ਇਸ ਸਾਲ ਸੋਨਮ ਨੇ ਇੰਸਟਾਗ੍ਰਾਮ 'ਤੇ 1 ਕਰੋੜ ਫਾਲੋਅਰਜ਼ ਪੂਰੇ ਕੀਤੇ। ਇਸ ਦੇ ਨਾਲ ਨਾਲ ਉਹ ਕਈ ਅਹਿਮ ਈਵੈਂਟਸ ਦਾ ਹਿੱਸਾ ਵੀ ਰਹੀ। ਇਸ ਦੇ ਨਾਲ ਨਾਲ ਸੋਨਮ ਦੀਆਂ ਇਸ ਸਾਲ 2 ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ। ਇਹ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆ ਅਤੇ ਅਦਾਕਾਰਾ ਦੀ ਪ੍ਰਸਿੱਧੀ ਤੇ ਬੈਂਕ ਬੈਲੇਂਸ ਦੋਵਾਂ 'ਚ ਵਾਧਾ ਹੋਇਆ।






ਕਰਨ ਔਜਲਾ
ਕਰਨ ਔਜਲਾ ਵੀ ਇਸ ਸਾਲ ਲਾਈਮਲਾਈਟ 'ਚ ਰਹੇ। ਪੰਜਾਬੀ ਸਿੰਗਰ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਿਆ। ਖਾਸ ਕਰਕੇ ਇਸ ਦਾ ਗਾਣਾ 'ਸੌਫਟਲੀ' ਪੂਰੀ ਦੁਨੀਆ 'ਚ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਕਰਨ ਔਜਲਾ ਇਸ ਸਾਲ ਕੈਨੇਡਾ ਤੋਂ ਦੁਬਈ ਸ਼ਿਫਟ ਹੋਇਆ ਸੀ। ਇਸੇ ਸਾਲ ਕਰਨ ਔਜਲਾ ਨੇ ਵਿਆਹ ਵੀ ਕਰਵਾਇਆ ਸੀ। ਇਸ ਸਾਲ ਦਿਲਜੀਤ ਦੋਸਾਂਝ ਦੀ ਵਜ੍ਹਾ ਕਰਕੇ ਕਰਨ ਔਜਲਾ ਦਾ ਨਾਮ ਕੋਚੈਲਾ ਤੱਕ ਗੂੰਜਿਆ ਸੀ।






ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਦਿਲਜੀਤ ਆਪਣੀ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਇਸ ਸਾਲ ਗਲੋਬਲ ਸਟਾਰ ਬਣ ਕੇ ਉੱਭਰੇ। ਦਿਲਜੀਤ ਤੇ ਨਿਮਰਤ ਖਹਿਰਾ ਦੀ ਫਿਲਮ 'ਜੋੜੀ' ਜ਼ਬਰਦਸਤ ਹਿੱਟ ਰਹੀ। ਦਿਲਜੀਤ ਦੀ ਐਲਬਮ 'ਘੋਸਟ' ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਦੇ ਨਾਲ ਨਾਲ ਦਿਲਜੀਤ ਦੇ ਜ਼ਿਆਦਾਤਰ ਗਾਣੇ ਖਾਸ ਕਰਕੇ ਆਸਟਰੇਲੀਆ ਗਾਇਕਾ ਸੀਆ ਨਾਲ 'ਹੱਸ ਹੱਸ' ਜ਼ਬਰਦਸਤ ਹਿੱਟ ਰਿਹਾ। ਇਸ ਤਰ੍ਹਾਂ ਦਿਲਜੀਤ ਨੇ ਇਸ ਲਾਈ ਖੂਬ ਦੌਲਤ ਤੇ ਸ਼ੋਹਰਤ ਕਮਾਈ।






ਇਹ ਵੀ ਪੜ੍ਹੋ: 'ਡੰਕੀ' ਦੇ ਆਉਂਦੇ ਹੀ 'ਐਨੀਮਲ' ਦਾ ਹੋਇਆ ਬੁਰਾ ਹਾਲ, ਲੱਖਾਂ 'ਚ ਰਹਿ ਗਈ ਰਣਬੀਰ ਕਪੂਰ ਦੀ ਫਿਲਮ ਦੀ ਕਮਾਈ, ਦੇਖੋ ਕਲੈਕਸ਼ਨ