ਨਵੀਂ ਦਿੱਲੀ: ਮਸ਼ਹੂਰ ਪੰਜਾਬੀ ਸਿੰਗਰ ਤੇ ਰੈਪਰ ਹਨੀ ਸਿੰਘ ਲੰਬੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਲਾਈਮ ਲਾਈਟ ‘ਚ ਆ ਗਏ ਹਨ। ਹਾਲ ਹੀ ‘ਚ ਉਨ੍ਹਾਂ ਦਾ ਗਾਣਾ ‘ਮੱਖਣਾ’ ਨੇਹਾ ਕੱਕੜ ਨਾਲ ਕਾਫੀ ਫੇਮਸ ਹੋਇਆ ਸੀ। ਹੁਣ ਫੇਰ ਤੋਂ ਹਨੀ ਸਿੰਘ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ‘ਚ ਲੱਗ ਗਏ ਹਨ। ਇਸ ਨਾਲ ਜੁੜੀਆਂ ਕੁਝ ਤਸਵੀਰਾਂ ਤੇ ਵੀਡੀਓ ਨੂੰ ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।


ਅੱਜ ਹਨੀ ਸਿੰਘ ਨੇ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਲੋਕੇਸ਼ਨ ਤੇ ਗਾਣੇ ਦੀ ਸੇਟਸ ਦਿਖਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹਨੀ ਆਪਣੇ ਪੁਰਾਣੇ ਅੰਦਾਜ਼ ‘ਚ ਵੀ ਨਜ਼ਰ ਆਏ। ਸੀਟੀ ਮਾਰਦੇ ਹੋਏ ਹਨੀ ਕਾਫੀ ਖੁਸ਼ ਲੱਗ ਰਹੇ ਸੀ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਤੁਸੀਂ ਮੇਰਾ ਗਾਣਾ ਗੈੱਸ ਕਰੋ।”


ਇਸ ਵੀਡੀਓ ਤੋਂ ਇਲਾਵਾ ਹਨੀ ਸਿੰਘ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ‘ਚ ਉਹ ਉਸ ਥਾਂ ਨਜ਼ਰ ਆ ਰਹੇ ਹਨ ਜਿੱਥੇ ਉਸ ਗਾਣੇ ਦੀ ਸ਼ੂਟਿੰਗ ਹੋਣੀ ਹੈ। ਇਸ ਦੇ ਨਾਲ ਹੀ ਇਸ ਗਾਣੇ ਤੋਂ ਪਹਿਲਾਂ ਹਨੀ ਸਿੰਘ ਨੇ ਕਈ ਲੁੱਕ ਟੈਸਟ ਕੀਤੇ, ਜਿਸ ਦੀਆਂ ਤਸਵੀਰਾਂ ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।