ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਮੈਟਰੋ ‘ਚ ‘ਆਪ’ ਸਰਕਾਰ ਨੂੰ ਔਰਤਾਂ ਦੀ ਫਰੀ ਯਾਤਰਾ ‘ਤੇ ਰਿਪੋਰਟ ਘੇਜੀ ਹੈ ਅਤੇ ਕਿਰਾਇਆ ਤੈਅ ਕਮੇਟੀ ਤੋਂ ਮੰਜੂਰੀ ਲੈਣ ਸਮੇਤ ਜ਼ਰੂਰੀ ਤਿਆਰੀਆਂ ਦੇ ਲਈ ਘੱਟੋ ਘੱਟ ਅੱਠ ਮਹੀਨੇ ਦਾ ਸਮਾਂ ਮੰਗੀਆ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਮੈਟਰੋ ਰੇਲ ਕਾਰਪੋਰੈਸ਼ਨ ਤੋਂ ਉਨ੍ਹਾਂ ਦੀ ਸਰਕਾਰ ਨੂੰ ਮਿਲੀ ਰਿਪੋਰਟ ‘ਚ ਕਿਰਾਏ ‘ਚ ਛੁੱਟ ਲਈ ਸਾਲਾਨਾ 1566.64 ਕਰੋੜ ਰੁਪਏ ਦੀ ਲੋੜ ਪਵੇਗੀ। ਕੇਜਰੀਵਾਲ ਨੇ ਕਿਹਾ ਕਿ ਕਿਰਾਇਆ ਤੈਅ ਕਮੇਟੀ ਦੀ ਮੰਜ਼ੂਰੀ ਸਿਰਫ ‘ਰਸਮ’ ਹੈ ਅਤੇ ਉਨ੍ਹਾਂ ਨੇ ਇਸ ਫਿਕਰ ਨੂੰ ਵੀ ਖ਼ਤਮ ਕੀਤਾ ਕਿ ਇਹ ਸਰਕਾਰ ਦੀ ਅਹਿਮ ਯੋਜਨਾ ਦੇ ਲਈ ‘ਮੁਸ਼ਕਿਲ’ ਪੈਦਾ ਕਰ ਸਕਦਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਮੈਟਰੋ ‘ਚ ਕਿਰਾਏ ਸਬੰਧੀ ਫੇਸਲਿਆਂ ਲਈ ਕੇਂਦਰ ਵੱਲੋਂ ਬਣਾਈ ਗਈ ਕਿਰਾਇਆ ਤੈਅ ਕਮੇਟੀ ਦੇ ਗਠਨ ‘ਚ ਕੁਝ ਸਮਾਂ ਲੱਗ ਸਕਦਾ ਹੈ। 1995 ‘ਚ ਦੱਿਲੀ ਮੈਟਰੋ ਦੀ ਸ਼ੁਰੂਆਤ ਤੋਂ ਇਸ ਤਰ੍ਹਾਂ ਦੀ ਸਿਰਫ ਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਠ ਮਹੀਨੇ ਤੋਂ ਘੱਟ ਸਮੇਂ ‘ਚ ਯੋਜਨਾ ਲਾਗੂ ਕਰਨ ਲਈ ਡੀਐਮਆਰਸੀ ਨਾਲ ਗੱਲ ਕਰੇਗੀ।
ਦਿੱਲੀ ਮੈਟਰੋ ਨੇ ਔਰਤਾਂ ਦੀ ਫਰੀ ਯਾਤਰਾ ਦੀ ਰਿਪੋਰਟ ਭੇਜੀ, 1566 ਕਰੋੜ ਦਾ ਆਵੇਗਾ ਖ਼ਰਚ
ਏਬੀਪੀ ਸਾਂਝਾ
Updated at:
13 Jun 2019 10:39 AM (IST)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਮੈਟਰੋ ‘ਚ ‘ਆਪ’ ਸਰਕਾਰ ਨੂੰ ਔਰਤਾਂ ਦੀ ਫਰੀ ਯਾਤਰਾ ‘ਤੇ ਰਿਪੋਰਟ ਘੇਜੀ ਹੈ ਅਤੇ ਕਿਰਾਇਆ ਤੈਅ ਕਮੇਟੀ ਤੋਂ ਮੰਜੂਰੀ ਲੈਣ ਸਮੇਤ ਜ਼ਰੂਰੀ ਤਿਆਰੀਆਂ ਦੇ ਲਈ ਘੱਟੋ ਘੱਟ ਅੱਠ ਮਹੀਨੇ ਦਾ ਸਮਾਂ ਮੰਗੀਆ ਹੈ।
- - - - - - - - - Advertisement - - - - - - - - -